16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਾਮੀ ਕੰਪਨੀਆਂ ਦੇ ਨਕਲੀ ਮੋਬਾਈਲ ਵੇਚਣ ਵਾਲਾ 'ਜ਼ਾਅਲੀ ਕਾਲ ਸੈਂਟਰ' ਬੇਨਕਾਬ <br/>

Ad Position 21
No active advertisement
ਅਜੀਤ ਡੈਸਕ 21-09-2025
ਅੰਮਿ੍ਤਸਰ, 20 ਸਤੰਬਰ (ਗਗਨਦੀਪ ਸ਼ਰਮਾ)-ਸਾਈਬਰ ਕ੍ਰਾਈਮ ਵਲੋਂ ਅੰਮਿ੍ਤਸਰ ਦੇ ਸੀ-ਬਲਾਕ, ਰਣਜੀਤ ਐਵੀਨਿਊ ਖੇਤਰ 'ਚ ਚੱਲ ਰਹੇ ਨਾਮੀ ਕੰਪਨੀਆਂ ਦੇ ਨਕਲੀ ਮੋਬਾਈਲ ਵੇਚਣ ਵਾਲੇ 'ਜ਼ਾਅਲੀ ਕਾਲ ਸੈਂਟਰ' ਨੂੰ ਬੇਨਕਾਬ ਕਰਦਿਆਂ ਸੈਂਟਰ ਦੇ ਮਾਸਟਰਮਾੲੀਂਡ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦੇ 2 ਮੁੱਖ ਸਾਥੀਆਂ ਦੀ ਭਾਲ ਜਾਰੀ ਹੈ | ਪੁਲਿਸ ਟੀਮ ਵਲੋਂ ਇਸ ਮਾਮਲੇ 'ਚ 47 ਮੋਬਾਈਲ (29 ਐਕਟਿਵ ਸਿੰਮ ਵਾਲੇ), 8 ਵਾਧੂ ਸਿਮ ਕਾਰਡ ਅਤੇ ਧੋਖਾਧੜੀ ਲਈ ਵਰਤੇ ਗਏ 6 ਲੈਪਟਾਪ ਬਰਾਮਦ ਕੀਤੇ ਗਏ ਹਨ |
ਜ਼ਿਲ੍ਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਕਾਲ ਸੈਂਟਰ 'ਚ ਕੰਮ ਕਰਦੀਆਂ 80 ਤੋਂ ਵੱਧ ਮਹਿਲਾ ਕਰਮਚਾਰੀਆਂ ਨੂੰ 'ਓਐੱਲਐਕਸ' ਪਲੇਟਫਾਰਮ 'ਤੇ ਡੁਪਲੀਕੇਟ ਐੱਪਲ ਆਈਫੋਨ ਅਤੇ ਸੈਮਸੰਗ ਐੱਸ-24 ਮੋਬਾਈਲਾਂ ਦੀਆਂ ਪੋਸਟਾਂ ਪਾ ਕੇ ਕਰਕੇ ਗ੍ਰਾਹਕਾਂ ਨੂੰ ਲੁਭਾਉਣ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਕਿਸੇ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਹੀ ਲੈਂਦੇ ਸਨ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਹੈ ਕਿ ਇਹ ਗਰੋਹ ਰੋਜ਼ਾਨਾ 30-40 ਜ਼ਾਅਲੀ ਫੋਨ ਵੇਚਦਾ ਸੀ, ਜਿਸ ਨਾਲ ਪ੍ਰਤੀ ਦਿਨ ਲਗਭਗ 6 ਲੱਖ ਦਾ ਨਾਜਾਇਜ਼ ਕਾਰੋਬਾਰ ਹੁੰਦਾ ਸੀ | ਪੁਲਿਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਕਥਿਤ ਗੋਰਖ ਧੰਦੇ ਦੇ ਮਾਸਟਰਮਾੲੀਂਡ ਰਾਘਵ ਭਾਰਦਵਾਜ ਵਾਸੀ ਪਵਨ ਨਗਰ, ਬਟਾਲਾ ਰੋਡ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦੇ ਮੁੱਖ ਸਾਥੀ ਅੰਕਿਤ ਗੰਗੋਤਰਾ ਅਤੇ ਗੌਤਮ ਠਾਕੁਰ ਉਰਫ਼ ਮਨੀ ਵਾਸੀ ਬਟਾਲਾ ਰੋਡ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ | ਉਨ੍ਹਾਂ ਇਸ ਅਹਿਮ ਕਾਮਯਾਬੀ ਲਈ ਡੀ. ਸੀ. ਪੀ. ਕ੍ਰਾਈਮ ਆਰ. ਪੀ. ਐੱਸ. ਸੰਧੂ, ਡੀ. ਸੀ. ਪੀ. ਹੈੱਡਕਵਾਟਰ ਮੈਡਮ ਪਰਵਿੰਦਰ ਕੌਰ, ਏ. ਸੀ. ਪੀ. ਸਾਈਬਰ ਕ੍ਰਾਈਮ ਸੁਖਵਿੰਦਰ ਕੌਰ ਅਤੇ ਸਾਈਬਰ ਕ੍ਰਾਈਮ ਪੁਲਿਸ ਥਾਣਾ ਅੰਮਿ੍ਤਸਰ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜਬੀਰ ਕੌਰ ਦੇ ਕੰਮ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਲ ਪਹੁੰਚਾਉਣ ਵਾਲੀ ਹੰਸਲੀ ਬਣੀ ਕੂੜੇ ਦਾ ਡੰਪ <br/> ਅਗਲੀ ਖ਼ਬਰ ਅੰਮਿ੍ਤਸਰ-2 ਡਿਪੂ ਦੇ ਡਰਾਈਵਰ ਦੀ ਡਿਊਟੀ ਦੌਰਾਨ ਸੜਕ ਹਾਦਸੇ 'ਚ ਮੌਤ <br/>
Ad Position 24