12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਦੀ ਸਰਕਾਰ ਸਾਰ ਲਵੇ-ਕਾ. ਅਜਨਾਲਾ <br/>

Ad Position 21
No active advertisement
ਅਜੀਤ ਡੈਸਕ 01-09-2025
ਛੇਹਰਟਾ, 31 ਅਗਸਤ (ਪੱਤਰ ਪ੍ਰੇਰਕ)-ਸੀਆਈਟੀਯੂ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੋਸ਼ ਲਾਏ ਹਨ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਕਾਂਗਰਸ, ਭਾਜਪਾ ਸ਼੍ਰੋਮਣੀ ਅਕਾਲੀ ਦਲ ਆਦਿ ਸਿਆਸੀ ਪਾਰਟੀਆਂ ਵਲੋਂ ਹੜ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਵਿਚ ਜਾ ਕੇ ਕੇਵਲ ਆਪਣੇ ਵਰਕਰਾਂ ਤੱਕ ਰਾਸ਼ਨ ਪਹੁੰਚਾ ਰਹੀਆਂ ਹਨ ਜਦੋਂ ਕਿ ਆਪਣੇ ਘਰਾਂ ਵਿਚ ਕੈਦ ਮਜ਼ਦੂਰ ਵਰਗ ਦੇ ਲੋਕ ਭੁੱਖੜ-ਭਾਣੇ ਦਿਨ ਕੱਟਣ ਨੂੰ ਮਜਬੂਰ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਦਿਨ-ਰਾਤ ਆਪਣੀ ਟੀਮ ਨਾਲ ਰਾਹਤ ਕਾਰਜ ਵਿਚ ਲੱਗਣ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਅਪੀਲ ਵੀ ਕੀਤੀ ਕਿ ਰਾਸ਼ਨ-ਪਾਣੀ ਹਰੇਕ ਹੜ ਪੀੜਤ ਤੱਕ ਪੁੱਜਦਾ ਕੀਤੀ ਜਾਵੇ | ਇਸ ਮੌਕੇ ਨਰਿੰਦਰਪਾਲ ਚਮਿਆਰੀ, ਸਵਿੰਦਰ ਸਿੰਘ ਮੀਰਾਂਕੋਟ ਕਿਸਾਨ ਆਗੂ, ਐਡਵੋਕੇਟ ਕੰਵਲਜੀਤ ਕੌਰ, ਗੁਰਨਾਮ ਸਿੰਘ ਤਲਵੰਡੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ ਕੌਮੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਕੌਮਾਂਤਰੀ ਖੇਡ ਦਿਵਸ ਮਨਾਇਆ <br/>
Ad Position 24