20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਮਾਜ ਸੇਵੀ ਮੰਨੇ ਸੈਣੀ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਲਗਾਤਾਰ ਜਾਰੀ <br/>

Ad Position 21
No active advertisement
ਸਮਾਜ ਸੇਵੀ ਮੰਨਾ ਸੈਣੀ ਸਾਈਕਲ ਭੇਟ ਕਰਦੇ ਹੋਏ | ਤਸਵੀਰ-ਮਨਪ੍ਰੀਤ ਸਿੰਘ ਸੈਣੀ <br/> 21-09-2025
ਮੰਡੀ ਲਾਧੂਕਾ, 20 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਪਿੰਡ ਖੁੰਡ ਵਾਲਾ ਸੈਣੀਆਂ ਦੇ ਨੌਜਵਾਨ ਸਮਾਜ ਸੇਵੀ ਮੰਨੇ ਸੈਣੀ ਵਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਜਾ ਰਹੀ ਹੈ | ਸਮਾਜ ਸੇਵੀ ਮੰਨੇ ਸੈਣੀ ਨੇ ਦੱਸਿਆ ਕਿ ਮੇਰੇ ਵਲੋਂ ਹਰ ਰੋਜ਼ ਹੜ੍ਹ ਪੀੜਤਾਂ ਲਈ ਦਵਾਈਆਂ, ਕੱਪੜੇ, ਲੰਗਰ ਪਾਣੀ ਦੁੱਧ ਦੀ ਸੇਵਾ ਬੱਚਿਆਂ ਦੀ ਪੜ੍ਹਾਈ ਦੇ ਸਾਮਾਨ ਦੀ ਸੇਵਾ ਪਸ਼ੂਆਂ ਦੇ ਹਰੇ ਚਾਰੇ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ | ਮੰਨਾ ਸੈਣੀ ਨੇ ਦੱਸਿਆ ਕਿ ਪਿੰਡ-ਪਿੰਡ ਜਾ ਕੇ ਪਿਛਲੇ ਦਿਨੀਂ ਇੱਕ ਵੀਰ ਜੋ ਦਰਿਆ ਦੇ ਬੰਨ੍ਹ 'ਤੇ ਲੰਗਰ ਦੀ ਸੇਵਾ ਕਰਨ ਘਰੋਂ ਜਾਂਦਾ ਸੀ ਉਸ ਵੀਰ ਦਾ ਸਾਈਕਲ ਕਿਸੇ ਨੇ ਚੋਰੀ ਕਰ ਲਿਆ ਤੇ ਅੱਜ ਮੇਰੇ ਵਲੋਂ ਨਵਾਂ ਸਾਈਕਲ ਉਸ ਵੀਰ ਨੂੰ ਲੈ ਕੇ ਦਿੱਤਾ ਗਿਆ | ਇਸ ਮੌਕੇ ਵੀਰ ਨੇ ਮੰਨੇ ਸੈਣੀ ਦਾ ਧੰਨਵਾਦ ਕੀਤਾ | ਮੰਨੇ ਸੈਣੀ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਸੇਵਾ ਨਿਰੰਤਰ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਐਜੂਕੇਸ਼ਨ ਕਾਲਜ ਵਿਖੇ ਮੋਕ ਟੈੱਸਟ ਕਰਵਾਇਆ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ <br/>
Ad Position 24