ਅਬੋਹਰ ਮੰਡੀ ’ਚ ਕਿੰਨੂ 37 ਰੁਪਏ ਕਿੱਲੋ ਵਿਕਿਆ, ਬਾਗ਼ਬਾਨਾਂ ’ਚ ਖ਼ੁਸ਼ੀ ਦੀ ਲਹਿਰ
ਅਬੋਹਰ, 19 ਨਵੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਦੀ ਕਿੰਨੂ ਮੰਡੀ ਵਿਚ ਬਾਗ਼ਬਾਨ ਕਿਸਾਨਾਂ ਦਾ ਰੰਗੀਨ ਕਿੰਨੂ 37 ਰੁਪਏ ਪ੍ਰਤੀ ਕਿੱਲੋਗਰਾਮ ਦੇ ਹਿਸਾਬ ਨਾਲ ਵਿਕ ਗਿਆ ਹੈ। ਕਿੰਨੂ ਦੇ ਭਾਅ ’ਚ ਆਈ ਅਚਾਨਕ ਤੇਜ਼ੀ ਦੇ ਚੱਲਦੇ ਕਿੰਨੂ ਬਾਗ਼ਬਾਨ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅਬੋਹਰ, 19 ਨਵੰਬਰ (ਸੁਖਜੀਤ ਸਿੰਘ ਬਰਾੜ)-ਅਬੋਹਰ ਦੀ ਕਿੰਨੂ ਮੰਡੀ ਵਿਚ ਬਾਗ਼ਬਾਨ ਕਿਸਾਨਾਂ ਦਾ ਰੰਗੀਨ ਕਿੰਨੂ 37 ਰੁਪਏ ਪ੍ਰਤੀ ਕਿੱਲੋਗਰਾਮ ਦੇ ਹਿਸਾਬ ਨਾਲ ਵਿਕ ਗਿਆ ਹੈ। ਕਿੰਨੂ ਦੇ ਭਾਅ ’ਚ ਆਈ ਅਚਾਨਕ ਤੇਜ਼ੀ ਦੇ ਚੱਲਦੇ ਕਿੰਨੂ ਬਾਗ਼ਬਾਨ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੀਤੀ ਰਾਤ ਅਬੋਹਰ ਦੀ ਕਿੰਨੂ ਮੰਡੀ ’ਚ ਗਰੀਨ ਕਿੰਨੂ 32 ਰੁਪਏ ਤੋਂ ਲੈ ਕੇ 37 ਰੁਪਏ ਪ੍ਰਤੀ ਕਿੱਲੋਗਰਾਮ ਤੱਕ ਵਿਕ ਗਿਆ ਹੈ। ਜਦ ਕਿ ਹਰਾ ਕੱਚਾ ਕਿੰਨੂ 20 ਤੋਂ ਲੈ ਕੇ 22 ਰੁਪਏ ਪ੍ਰਤੀ ਕਿੱਲੋ ਗਰਾਮ ਦੇ ਹਿਸਾਬ ਨਾਲ ਵਿਕਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੂਰੇ ਭਾਰਤ ਵਿਚੋਂ ਕਰੀਬ 65 ਫ਼ੀਸਦੀ ਕਿੰਨੂ ਦੀ ਫ਼ਸਲ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ’ਚ ਹੁੰਦੀ ਹੈ। ਕਿਸਾਨ ਆਗੂ ਅਤੇ ਨਾਮਵਰ ਬਾਗ਼ਬਾਨ ਅਜੈ ਵਧਵਾ, ਗੁਣਵੰਤ ਸਿੰਘ ਪੰਜਾਵਾ, ਕੁਲਦੀਪ ਸਿੰਘ ਸ਼ੇਰਗੜ ਦਾ ਕਹਿਣਾ ਹੈ ਕਿ ਇਸ ਵਾਰ ਇਲਾਕੇ ਵਿਚ ਇਕ ਤਾਂ ਗਰਮੀ ਬਹੁਤ ਜ਼ਿਆਦਾ ਪਈ ਹੈ। ਇਸ ਤੋਂ ਇਲਾਵਾ ਇਸ ਵਾਰ ਮੀਂਹ ਵੀ ਨਾ ਮਾਤਰ ਹੀ ਪਏ ਹਨ। ਜਿਸ ਕਾਰਨ ਕਿੰਨੂ ਦੇ ਬਾਗ਼ਾਂ ਨੂੰ ਫਲ ਵੀ ਬਹੁਤ ਘੱਟ ਹੈ ਅਤੇ ਕਿੰਨੂ ਦਾ ਸਾਈਜ਼ ਵੀ ਬਹੁਤ ਛੋਟਾ ਰਹਿ ਗਿਆ ਹੈ। ਬੀਤੇ ਵਰ੍ਹੇ ਜ਼ਿਆਦਾ ਮੀਹਾਂ ਕਾਰਨ ਅਤੇ ਸਮੇਂ ਕਾਰਨ ਇਲਾਕੇ ਦੇ ਪਿੰਡ ਖੂਈਆਂ ਸਰਵਰ, ਪੱਟੀ ਬਿੱਲਾ, ਸੈਦਾਂ ਵਾਲੀ, ਦਲਮੀਰ ਖੇੜਾ ਆਦਿ ਦਰਜਨਾਂ ਪਿੰਡਾਂ ’ਚ ਕਿੰਨੂ ਦੇ ਬਾਗ਼ ਵੀ ਪੁੱਟੇ ਗਏ ਹਨ। ਜਿਸ ਕਾਰਨ ਇਸ ਵਾਰ ਆਉਂਦੇ ਦਿਨਾਂ ’ਚ ਕਿੰਨੂ ਦੇ ਭਾਅ ’ਚ ਹੋਰ ਵੀ ਤੇਜ਼ੀ ਆਉਣ ਦੀ ਸੰਭਾਵਨਾ ਹੈ।