20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ <br/>

Ad Position 21
No active advertisement
ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡਦੇ ਹੋਏ ਪਿ੍ੰਸੀਪਲ ਹਰੀ ਚੰਦ ਕੰਬੋਜ ਅਤੇ ਸਕੂਲ ਸਟਾਫ਼ | ਅਜੀਤ ਤਸਵੀਰ <br/> 21-09-2025
ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਪਿੰ੍ਰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਸਿੱਖਿਆ, ਖੇਡਾਂ ਤੇ ਕਲਾ ਦੇ ਹਰ ਖੇਤਰ ਵਿਚ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ | ਸਕੂਲ ਆਫ਼ ਐਮੀਨੈਂਸ ਵਿਚ ਪੜ੍ਹ ਰਹੇ ਸਾਰੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਪੂਰੀ ਵਰਦੀ ਪ੍ਰਦਾਨ ਕੀਤੀ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਕਲਾਸ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਕੁੱਝ ਮਹੀਨੇ ਪਹਿਲਾਂ ਵਰਦੀਆਂ ਵੰਡ ਦਿੱਤੀਆਂ ਗਈਆਂ ਸਨ | ਅੱਜ ਐਮੀਨੈਂਸ ਬਲਾਕ 'ਚ ਪੜ੍ਹ ਰਹੇ ਕਲਾਸ 9ਵੀਂ ਤੇ 11ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਫ਼ਤ ਵਰਦੀਆਂ ਵੰਡੀਆਂ ਗਈਆਂ | ਕਲਾਸ ਦੇ ਸੈਕਸ਼ਨ ਅਨੁਸਾਰ ਵਿਦਿਆਰਥੀਆਂ ਨੂੰ ਵਰਦੀਆਂ ਪਿੰ੍ਰਸੀਪਲ ਹਰੀ ਚੰਦ ਕੰਬੋਜ, ਸੀਨੀਅਰ ਲੈਕਚਰਾਰ ਜੋਗਿੰਦਰ ਲਾਲ, ਐੱਸ.ਐਮ.ਸੀ. ਚੇਅਰਮੈਨ ਸਰਵਨ ਕੁਮਾਰ, ਐਮੀਨੈਂਸ ਬਲਾਕ ਦੇ ਕੋਆਰਡੀਨੇਟਰ ਅਜੈ ਗੁਪਤਾ, ਸੰਦੀਪ ਅਨੇਜਾ, ਰਾਕੇਸ਼ ਜੁਨੇਜਾ, ਮੈਡਮ ਰਮਨਦੀਪ ਕੌਰ, ਸੁਧਾ ਕਟਾਰੀਆ, ਰੁਚੀ, ਹਰਪ੍ਰੀਤ ਕੌਰ, ਸੰਦੀਪ ਸੇਤੀਆ, ਰਮੇਸ਼ ਕੁਮਾਰ, ਅਸ਼ੋਕ ਕੁਮਾਰ ਤੇ ਧਰਮਚੰਦ ਆਦਿ ਦੀ ਹਾਜ਼ਰੀ 'ਚ ਵੰਡੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਮੰਨੇ ਸੈਣੀ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਲਗਾਤਾਰ ਜਾਰੀ <br/> ਅਗਲੀ ਖ਼ਬਰ ਬਲਾਕ ਅਰਨੀਵਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ <br/>
Ad Position 24