19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕਬਰਸਥਾਨ ਲਈ ਗ੍ਰਾਂਟ ਮਿਲਣ 'ਤੇ ਮਸੀਹ ਭਾਈਚਾਰੇ ਵਲੋਂ ਐੱਮ.ਪੀ. ਰੰਧਾਵਾ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 23-10-2025
ਵਡਾਲਾ ਬਾਂਗਰ, 22 ਅਕਤੂਬਰ (ਭੁੰਬਲੀ)-ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਉਗੜੂਖੈੜਾ ਦੇ ਸਾ. ਸਰਪੰਚ ਇੰਸਪੈਕਟਰ ਜਰਨੈਲ ਸਿੰਘ ਮੱਲੀ ਤੇ ਮਸੀਹ ਭਾਈਚਾਰੇ ਦੇ ਆਗੂ ਡਾ. ਇੰਦਰਜਸ ਮਸੀਹ ਦੇ ਕਹਿਣ 'ਤੇ ਪਿੰਡ ਉਗੜੂਖੈੜਾ ਦੇ ਕਬਰਸਥਾਨ ਦੇ ਨਵ-ਨਿਰਮਾਣ ਲਈ 2,50,000 ਰੁਪਏ ਦੀ ਗ੍ਰਾਂਟ ਦਿੱਤੀ ਹੈ | ਰੰਧਾਵਾ ਨੇ ਕਿਹਾ ਸੀ ਕਿ ਮਸੀਹ ਭਾਈਚਾਰਾ ਸਾਡੇ ਨਾਲ ਹਮੇਸ਼ਾ ਚੱਟਾਨ ਵਾਂਗ ਖੜਾ ਰਿਹਾ ਹੈ ਤੇ ਭਵਿੱਖ ਵਿਚ ਵੀ ਰਹੇਗਾ | ਮੈਂ ਐੱਮ.ਪੀ. ਕੋਟੇ ਦੀ ਜ਼ਿਆਦਾਤਰ ਗ੍ਰਾਂਟ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ ਹੈ, ਪਰ ਫਿਰ ਵੀ ਮੈਂ ਇਨ੍ਹਾਂ ਦਾ ਕਹਿਣਾ ਨਹੀਂ ਮੋੜ ਸਕਦਾ | ਮੈਂ ਆਉਣ ਵਾਲੇ ਸਮੇਂ ਵਿਚ ਮਸੀਹ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਕਰਵਾਉਣ ਲਈ ਯਤਨਸ਼ੀਲ ਹਾਂ ਤੇ ਭਵਿੱਖ ਵਿਚ ਵੀ ਰਹਾਂਗਾ | ਪਿੰਡ ਉਗੜੂਖੈੜਾ ਦੇ ਸਮੂਹ ਮਸੀਹ ਭਾਈਚਾਰੇ ਨੇ ਇਸ ਬਦਲੇ ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਇਸ ਮੌਕੇ ਪਿੰਡ ਉਗੜੂਖੈੜਾ ਵਾਸੀਆਂ ਵਿਚ ਸਾ. ਸਰਪੰਚ ਜਰਨੈਲ ਸਿੰਘ ਮੱਲੀ ਨਾਲ ਡਾ. ਇੰਦਰਜਸ ਮਸੀਹ ਪ੍ਰਧਾਨ ਕ੍ਰਿਸ਼ਚਨ ਫਰੰਟ, ਵਿਕਟਰ ਮਸੀਹ, ਸਿਕੰਦਰ ਮਸੀਹ, ਪਿਆਰਾ ਮਸੀਹ, ਜਸਪਾਲ ਮਸੀਹ, ਸਾਬੀ ਮਸੀਹ, ਘੁੰਘਰੀ ਮਸੀਹ, ਜੋਹਨਾ ਮਸੀਹ, ਅਮਨ ਮਸੀਹ, ਗਫੂਰ ਮਸੀਹ, ਗੁਲਜ਼ਾਰ ਮਸੀਹ, ਨਿਸ਼ਾਨ ਮਸੀਹ, ਥੋਮਸ ਮਸੀਹ, ਮੇਜ਼ਰ ਮਸੀਹ, ਡੈਨੀਅਲ ਮਸੀਹ, ਪਰਮਜੀਤ ਮਸੀਹ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਸ਼ਹਿਰ ਤੇ ਆਲੇ ਦੁਆਲੇ ਕਸਬਿਆਂ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਕਾਂਗਰਸ ਵਲੋਂ ਐਸ.ਸੀ. ਵਿਭਾਗ ਦੀ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਟੀਨਾ ਚੌਧਰੀ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
Ad Position 24