15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਵਿਖੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 18-10-2025
ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਸਵਦੇਸ਼ੀ ਸਮਾਨ ਅਪਣਾਓ, ਵਿਦੇਸ਼ੀ ਦਾ ਤਿਆਗ ਕਰੋ ਵਿਸ਼ੇ ਨੰੂ ਲੈ ਕੇ ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਵਿਖੇ ਚੇਅਰਪਰਸਨ ਰੇਣੂ ਸ਼ਰਮਾ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਬੀ.ਜੇ.ਪੀ. ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਵਿਜੇ ਸ਼ਰਮਾ ਨੇ ਵਿਦਿਆਰਥੀਆਂ ਨੰੂ ਦੱਸਿਆ ਕਿ ਭਾਰਤ ਦੇ ਆਰਥਿਕ ਵਿਕਾਸ ਲਈ ਸਾਨੰੂ ਭਾਰਤ ਵਿਚ ਤਿਆਰ ਹੋਈਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਜੇਕਰ ਕੋਈ ਵਿਦੇਸ਼ੀ ਵਸਤੂ ਖਰੀਦੇ ਤਾਂ ਉਸ ਦਾ ਲਾਭ ਵਿਦੇਸ਼ ਨੰੂ ਜਾਂਦਾ ਹੈ | ਉਨ੍ਹਾਂ ਬੱਚਿਆਂ ਨੰੂ ਭਾਰਤ ਵਿਚ ਬਣੀਆਂ ਲਾਈਟਾਂ ਤੇ ਖਿਡੌਣੇ ਖਰੀਦਣ ਲਈ ਕਿਹਾ | ਸਕੂਲ ਮੈਨੇਜਮੈਂਟ ਵਲੋਂ ਆਏ ਮਹਿਮਾਨਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਦਵਿੰਦਰ ਸ਼ਰਮਾ, ਵਾਈਸ ਚੇਅਰਪਰਸਨ ਨਵਦਿੱਤਾ ਸੰਧੂ, ਪਿ੍ੰਸੀਪਲ ਰਵਿੰਦਰ ਕੌਰ, ਵਾਈਸ ਪਿ੍ੰਸੀਪਲ ਰੇਣੂਕਾ ਸ਼ਰਮਾ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਰਸ਼ਮੀ, ਭਾਵਨਾ, ਕੁਮਾਰ ਸਾਨੰੂ, ਪਰਮਜੀਤ ਸਿੰਘ, ਟੀਨਾ, ਮੋਹਨੀ, ਸ਼ਾਹਸ਼ੀ, ਨਰਿੰਦਰ ਸਿੰਘ ਬਬੀਤਾ, ਪੂਜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਗੋਬਿੰਦ ਪਬਲਿਕ ਸਕੂਲ ਕਾਂਗੜ 'ਚ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਏ ਦੀ ਜਾਣਕਾਰੀ ਦਿੱਤੀ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਸੰਗਰਾਂਦ ਮੌਕੇ ਕਰਵਾਇਆ ਧਾਰਮਿਕ ਸਮਾਗਮ
Ad Position 24