08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਦੇ ਪਾਣੀ ਨੇ ਪਿੰਡ ਰਣਸੀਕਾ ਤੱਲਾ 'ਚ ਪੋਲਟਰੀ ਫਾਰਮ ਦਾ ਕੀਤਾ ਵੱਡਾ ਨੁਕਸਾਨ

Ad Position 21
No active advertisement
ਅਜੀਤ ਡੈਸਕ 22-09-2025
ਕੋਟਲੀ ਸੂਰਤ ਮੱਲ੍ਹੀ, 21 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਨੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਈ ਪਿੰਡਾਂ 'ਚ ਵੱਡੀ ਤਬਾਹੀ ਮਚਾਈ ਹੈ ਤੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਉਥੇ ਕਿਸਾਨਾਂ ਨਾਲ ਸਬੰਧਤ ਸਹਾਇਕ ਧੰਦੇ ਡੇਅਰੀ ਤੇ ਪੋਲਟਰੀ ਫਾਰਮ ਦਾ ਵੀ ਵੱਡਾ ਨੁਕਸਾਨ ਹੋਇਆ ਹੈ | ਹੜ੍ਹ ਪ੍ਰਭਾਵਿਤ ਪਿੰਡ ਰਣਸੀਕਾ ਤੱਲਾ ਦੇ ਹੋਣਹਾਰ ਨੌਜਵਾਨ ਹਰਿੰਦਰ ਸਿੰਘ ਵਲੋਂ ਪਿੰਡ ਦੇ ਬਾਹਰਵਾਰ ਲੱਖਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਪੋਲਟਰੀ ਫਾਰਮ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਉਣ ਕਰਕੇ ਬਰਬਾਦੀ ਦਾ ਮੰਜਰ ਬਿਆਨ ਰਿਹਾ ਹੈ | ਭਾਰੀ ਨੁਕਸਾਨ ਹੋਣ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਦੀ ਸੇਵਾ 'ਚ ਡਟੇ ਰਹੇ ਨੌਜਵਾਨ ਹਰਿੰਦਰ ਸਿੰਘ ਰਣਸੀਕਾ ਤੱਲਾ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ, ਉਥੇ ਉਨ੍ਹਾਂ ਵਲੋਂ ਲੱਖਾਂ ਰੁਪਏ ਖ਼ਰਚ ਕੇ ਬਣਾਇਆ ਗਿਆ ਪੋਲਟਰੀ ਫਾਰਮ ਦਾ ਵੱਡਾ ਨੁਕਸਾਨ ਹੋਇਆ ਹੇੈ | ਉਸ ਨੇ ਦੱਸਿਆ ਕਿ ਇਕ ਕੰਪਨੀ ਨਾਲ ਇਕਰਾਰਨਾਮਾ ਕਰਕੇ 3 ਹਜ਼ਾਰ ਦੇ ਕਰੀਬ ਉਸ ਨੇ ਪੋਲਟਰੀ ਫਾਰਮ 'ਚ ਚੂਚਾ ਪਾਇਆ ਸੀ, ਜਿਹੜਾ ਕਿ 25 ਦਿਨਾਂ ਤੋਂ ਵੱਧ ਦਾ ਹੋ ਗਿਆ ਸੀ ਤੇ 2-4 ਦਿਨਾਂ 'ਚ ਹੀ ਮੁਰਗੇ ਕੰਪਨੀ ਨੇ ਲੈ ਕੇ ਜਾਣੇ ਸਨ, ਪਰ ਹੜ੍ਹ ਦੇ ਪਾਣੀ ਦੀ ਮਾਰ ਨੇ 28 ਸੌ ਤੋਂ ਵਧੇਰੇ ਮੁਰਗੇ ਮਾਰ ਦਿੱਤੇ ਤੇ ਸ਼ੈੱਡ 'ਚ ਚੂਚਿਆਂ ਦੀ ਸਾਂਭ-ਸੰਭਾਲ ਲਈ ਲੱਗਿਆ ਸਾਰਾ ਸਿਸਟਮ ਤਬਾਹ ਹੋ ਗਿਆ ਹੈ ਤੇ ਅਜੇ ਤੱਕ ਸੈੱਡ ਦੇ ਅੰਦਰ ਚਿੱਕੜ ਪਿਆ ਹੈ ਤੇ ਮੁਰਗੇ ਮਰੇ ਪਏ ਹਨ, ਪਰ ਸਬੰਧਤ ਵਿਭਾਗ ਨੇ ਉਨ੍ਹਾਂ ਦੀ ਕੋਈ ਸਾਰ ਤੱਕ ਨਹੀਂ ਲਈ | ਉਸ ਨੇ ਦੱਸਿਆ ਕਿ ਜਿੱਥੇ ਉਸ ਦੇ ਪਹਿਲੇ ਸਾਰੇ ਮੁਰਗੇ ਮਰ ਗਏ ਹਨ, ਉਥੇ ਅੱਗੋਂ ਹੋਰ ਚੁੂਚੇ ਪਾਉਣ 'ਚ ਅਜੇ ਉਸ ਨੂੰ ਸਮਾਂ ਲੱਗੇਗਾ, ਕਿਉਂਕਿ ਸ਼ੈੱਡ ਦੀ ਅੰਦਰੋਂ ਸਫ਼ਾਈ ਨਹੀਂ ਕਰਵਾਈ ਜਾ ਰਹੀ ਤੇ ਮਰੇ ਮੁਰਗਿਆ ਦੀ ਬਦਬੂ ਆ ਰਹੀ ਹੈ | ਉਸ ਨੇ ਦੱਸਿਆ ਕਿ ਸ਼ੈੱਡ ਦੇ ਅੰਦਰ ਮੁਰਗਿਆਂ ਲਈ ਫ਼ੀਡ ਤੇ ਮਹਿੰਗੀਆਂ ਦਵਾਈਆਂ ਵੀ ਪਈਆਂ ਸਨ, ਜਿਹੜੀਆਂ ਹੜ੍ਹ ਦੇ ਪਾਣੀ ਨੇ ਖ਼ਰਾਬ ਕਰ ਦਿੱਤੀਆਂ ਹਨ ਤੇ ਉਸ ਦਾ ਭਾਰੀ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਲੋਕਾਂ ਦੇ ਹੱਕ 'ਚ ਥਾਣੇ ਆਉਣ ਤੋਂ ਗੁਰੇਜ਼ ਕਰਨ ਮੁਹਤਬਰ-ਐਸ.ਐੱਚ.ਓ. ਸਰਬਜੀਤ ਸਿੰ... ਅਗਲੀ ਖ਼ਬਰ ਗੁਰਦੁਆਰਾ ਨਾਗੀਆਣਾ ਸਾਹਿਬ ਵਿਚ 2 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Ad Position 24