08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਲ ਵਿਭਾਗ ਵਲੋਂ ਗਲਤ ਵਿਸ਼ੇਸ਼ ਕਥਨ ਲਿਖਣ ਕਰਕੇ ਅਸਲ ਮਾਲਕ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ

Ad Position 21
No active advertisement
ਧਾਰੀਵਾਲ ਵਿਖੇ ਪੀੜਤ ਸਾਬਕਾ ਸਰਪੰਚ ਸੱਤਪਾਲ ਸਿੰਘ ਤੇ ਉਸ ਦੇ ਸਾਥੀ ਹਰਪਾਲ ਸਿੰਘ ਯੂ.ਕੇ. ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ : ਸਵਰਨ ਸਿੰਘ <br/> 22-09-2025
ਧਾਰੀਵਾਲ, 21 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਕਲਿਆਣਪੁਰ ਵਾਸੀ ਸਾਬਕਾ ਸਰਪੰਚ ਸੱਤਪਾਲ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਚੂਹੜ ਚੱਕ ਵਿਖੇ ਉਸ ਦੀ ਪਤਨੀ ਦੀ ਜ਼ਮੀਨ, ਜੋ ਕਿ ਉਸ ਦੇ ਨਾਂਅ ਰਜਿਸਟਰਡ ਵਸੀਅਤ ਹੈ, ਨੂੰ ਮਾਲ ਮਹਿਕਮੇ ਵਲੋਂ ਮਾਨਯੋਗ ਹਾਈਕੋਰਟ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ | ਪੀੜਤ ਸਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕਸ਼ਮੀਰ ਕੌਰ ਨੇ ਸਬ ਰਜਿਸਟਰਾਰ ਧਾਰੀਵਾਲ 'ਚ ਉਕਤ ਜ਼ਮੀਨ ਉਸ ਦੇ ਨਾਂਅ 'ਤੇ ਮਿਤੀ 21 ਦਸੰਬਰ 2021 ਨੂੰ ਰਜਿਸਟਰਡ ਵਸੀਅਤ ਕਰ ਦਿੱਤੀ ਸੀ ਤੇ ਉਸ ਦੀ ਪਤਨੀ ਦੀ ਮੌਤ 31 ਦਸੰਬਰ 2021 ਨੂੰ ਹੋ ਗਈ | ਪੀੜਤ ਸਤਪਾਲ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ | ਉਸ ਦੀ ਉਮਰ ਲਗਭਗ 80 ਸਾਲ ਹੈ ਅਤੇ ਸਿਹਤ ਪੱਖੋਂ ਵੀ ਬਿਮਾਰ ਰਹਿੰਦਾ ਹੈ | ਉਸ ਨੇ ਦੱਸਿਆ ਕਿ ਮਾਲਕੀ ਦਾ ਕੋਈ ਸਟੇਅ ਨਹੀਂ ਹੋਇਆ ਸੀ ਤੇ ਮਾਲ ਵਿਭਾਗ ਨੇ ਪੜਤਾਲ ਰਿਪੋਰਟ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਮਾਲਕੀ ਸਟੇਅ ਲਿਖ ਦਿੱਤਾ, ਜਿਸ ਕਾਰਨ ਤਹਿਸੀਲਦਾਰ ਸਾਹਿਬ ਨੇ ਇੰਤਕਾਲ ਨੰ. 2922 ਮਿਤੀ 08 ਮਈ 2025 ਨੂੰ ਮੁਤਨਾਜਾ ਕਰ ਦਿੱਤਾ, ਪਰ ਮਾਲਕੀ ਦਾ ਕੋਈ ਸਟੇਅ ਨਹੀਂ ਹੋਇਆ ਸੀ | ਇਸ ਸਬੰਧ 'ਚ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸਬੰਧਿਤ ਵਿਭਾਗਾਂ ਨੂੰ ਪੀੜਤ ਸੱਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਰਪਾਲ ਸਿੰਘ ਯੂ.ਕੇ. ਨੇ ਲਿਖਤੀ ਸ਼ਿਕਾਇਤਾਂ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਸਬੰਧਿਤ ਮੌਜੂਦਾ ਪਟਵਾਰੀ ਸਤਬੀਰ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਵਾਲੇ ਪਟਵਾਰੀ ਨੇ ਵਿਸ਼ੇਸ਼ ਕਥਨ ਦਰਜ ਕੀਤਾ ਹੈ ਤੇ ਹੁਣ ਜੋ ਵੀ ਉੱਚ ਅਧਿਕਾਰੀ ਹੁਕਮ ਕਰਨਗੇ ਦੇ ਮੁਕਾਬਿਕ ਬਦਲਾਓ ਕੀਤੇ ਜਾਣਗੇ | ਇਸ ਸਬੰਧ 'ਚ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਕਿਹਾ ਕਿ ਸਬੰਧਿਤ ਰਿਕਾਰਡ ਸ਼ਿਕਾਇਤਕਰਤਾ ਪਾਰਟੀ ਨੂੰ ਦੇ ਦਿੱਤਾ ਗਿਆ ਹੈ ਤੇ ਜੋ ਵੀ ਐਸ.ਡੀ.ਐਮ. ਦਫ਼ਤਰ ਤੋਂ ਆਦੇਸ਼ ਜਾਰੀ ਹੋਣਗੇ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ 'ਚ ਪਹਿਲੇ ਸਥਾਨ 'ਤੇ ਰਹੀ... ਅਗਲੀ ਖ਼ਬਰ ਸਰਹੱਦੀ ਲੋਕਾਂ ਨੂੰ ਮੁੜ ਹੜ੍ਹ ਦੀ ਆਫ਼ਤ ਤੋਂ ਬਚਾਉਣ ਲਈ ਸਰਕਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵੱਲ ਦੇਵੇ ਧਿਆਨ- ਸੁ...
Ad Position 24