08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਅÏਲਖਾਂ 'ਚ ਦੋ ਧਿਰਾਂ ਵਿਚਕਾਰ ਚੱਲੀ ਗੋਲੀ

Ad Position 21
No active advertisement
ਅਜੀਤ ਡੈਸਕ 22-09-2025
ਹਰਚੋਵਾਲ, 21 ਸਤੰਬਰ (ਭਾਮ/ਢਿੱਲੋਂ)-ਨਜ਼ਦੀਕੀ ਪਿੰਡ ਅÏਲਖਾਂ ਵਿਚ ਦੋ ਧਿਰਾਂ ਵਿਚਕਾਰ ਮਾਮੂਲੀ ਤਕਰਾਰ ਨੂੰ ਲੈ ਕੇ ਗੋਲੀ ਚੱਲ ਗਈ | ਜਾਣਕਾਰੀ ਅਨੁਸਾਰ ਪਿੰਡ ਅÏਲਖਾਂ 'ਚ ਬਾਬਾ ਨੰਦਾ ਜੀ ਦੇ ਪਵਿੱਤਰ ਅਸਥਾਨਾਂ 'ਤੇ ਧਾਰਮਿਕ ਜੋੜ ਮੇਲਾ ਤੇ ਕਬੱਡੀ ਕੱਪ ਹੋ ਰਿਹਾ ਸੀ ਕਿ ਪਾਰਕਿੰਗ ਵਾਲੀ ਜਗ੍ਹਾ 'ਤੇ ਪਿੰਡ ਬੁੱਢਾ ਬਾਲਾ ਤੇ ਪਿੰਡ ਮੁੰਨਣ ਦੇ ਨੌਜਵਾਨਾਂ 'ਚ ਕੋਈ ਪਿਛਲੀ ਰੰਜਿਸ਼ ਨੂੰ ਲੈ ਕੇ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ 'ਚ ਤਿੰਨ ਤੋਂ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਤਬਦੀਲ ਕੀਤਾ ਗਿਆ ਹੈ | ਖਬਰ ਲਿਖੇ ਜਾਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਾਂ ਪਿੰਡ ਵਾਸੀ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕਰ ਰਿਹਾ ਤੇ ਬਾਬਾ ਨੰਦਾ ਜੀ ਦੇ ਅਸਥਾਨ 'ਤੇ ਕਬੱਡੀ ਕੱਪ ਵੀ ਨਿਰਵਿਘਨ ਚੱਲ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਮਾਸੂਮ ਬੱਚੇ ਦੇ ਘਿਣਾਉਣੇ ਕਾਤਲ ਨੂੰ ਫ਼ੌਰੀ ਤੌਰ 'ਤੇ ਸਖ਼ਤ ਸਜ਼ਾ ਦਿੱਤੀ ਜਾਵੇ-ਕਾਮਰੇਡ ਪਾਸਲਾ ਅਗਲੀ ਖ਼ਬਰ ਗੁੱਡਵਿਲ ਸਕੂਲ 'ਚ 'ਵਿਸ਼ਵ-ਸ਼ਾਂਤੀ ਦਿਵਸ' 'ਤੇ ਵਿਸ਼ੇਸ਼ ਸਮਾਗਮ
Ad Position 24