18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੱਦੀ ਨਾਲੇ ਦੇ ਪਾਣੀ ਨਾਲ ਕਿਸਾਨਾਂ ਦੀ 2 ਤੋਂ 3 ਸੌ ਏਕੜ ਫ਼ਸਲ ਤਬਾਹ, ਝੋਨੇ ਦੇ ਦਾਣੇ ਪਏ ਕਾਲੇ ਅਤੇ ਝਾੜ ਵੀ ਰਹਿ ਗਿਆ ਨਾ-ਮਾਤਰ-ਬਾਬਾ ਰਣਜੀਤ ਸਿੰਘ

Ad Position 21
No active advertisement
ਅਜੀਤ ਡੈਸਕ 21-09-2025
ਗੁਰਦਾਸਪੁਰ, 20 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਖੇਤਰ ਅੰਦਰ ਵਗਦੇ ਗੱਦੀ ਨਾਲੇ 'ਚ ਜੰਗਲੀ ਘਾਹ ਬੂਟੀ ਦੀ ਭਰਮਾਰ ਹੋਣ ਕਾਰਨ ਅੱਧੀ ਦਰਜਨ ਪਿੰਡਾਂ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ ਹੈ ਅਤੇ ਕਿਸਾਨਾਂ ਦਾ ਗੰਨਾ ਵੀ ਸੁੱਕ ਰਿਹਾ ਹੈ | ਝੋਨੇ ਦੇ ਦਾਣੇ ਖੀ ਕਾਲੇ ਪੈ ਗਏ ਹਨ, ਜਿਸ ਨਾਲ ਝੋਨੇ ਦਾ ਝਾੜ ਬਿਲਕੁਲ ਨਾ ਮਾਤਰ ਰਹਿ ਗਿਆ ਹੈ, ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਸੀਨੀਅਰ ਕਾਂਗਰਸੀ ਆਗੂ ਬਾਬਾ ਰਣਜੀਤ ਸਿੰਘ, ਕਿਸਾਨ ਫ਼ਤਿਹ ਸਿੰਘ, ਬੂਆ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਸੂਬਾ ਸਿੰਘ, ਗੁਲਜ਼ਾਰ ਸਿੰਘ, ਸੋਮਾ ਸਿੰਘ ਬਾਬੂ ਅਤੇ ਰਮਨ ਨੇ ਦੱਸਿਆ ਕਿ ਪਿੰਡ ਗੁੰਝੀਆਂ ਬੇਟ, ਸੈਦੋਵਾਲ ਕਲਾਂ, ਭੈਣੀ ਮੀਲਮਾਂ, ਭਟੀਆ, ਭੰੂਡੋਵਾਲ ਅਤੇ ਹੋਰ ਪਿੰਡਾਂ ਅੰਦਰ ਹੜ੍ਹਾਂ ਦੌਰਾਨ ਗੱਦੀ ਨਾਲੇ ਦਾ ਪਾਣੀ ਖੇਤਾਂ ਵਿਚ ਆਉਣ ਕਰਕੇ ਫ਼ਸਲਾਂ ਨੁਕਸਾਨੀਆਂ ਗਈਆਂ ਹਨ ਅਤੇ ਕਮਾਦ ਤੇ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਬਾਬਤ ਉਨ੍ਹਾਂ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਹੈ | ਪਰ ਕੋਈ ਵੀ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ | ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ, ਮਾਲ ਮਹਿਕਮੇ ਦੇ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫ਼ਸਲ ਮਰਨ ਦਾ ਮੁੱਖ ਕਾਰਨ ਸੈਦੋਵਾਲ ਕਲਾ ਦੀ ਪੁਲੀ ਵਿਚ ਫਸੀ ਗੰਦਗੀ ਅਤੇ ਡਰੇਨ ਦੀ ਸਫ਼ਾਈ ਤੇ ਡੂੰਘਾਈ ਨਾ ਹੋਣਾ ਹੈ, ਕਿਉਂਕਿ ਸਾਰਾ ਪਾਣੀ ਡਾਫ ਲੱਗਣ ਨਾਲ ਖੇਤਾਂ ਵਿਚ ਖੜ੍ਹਾ ਹੋ ਜਾਂਦਾ ਹੈ | ਜਿਸ ਦਾ ਨਿਕਾਸ ਕੋਈ ਵੀ ਨਹੀਂ ਹੈ ਜੋ ਖੇਤਾਂ ਵਿਚ ਜਾ ਕੇ ਫ਼ਸਲਾਂ ਦਾ ਨੁਕਸਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ 2023 ਵਿਚ ਵੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ | ਪਰ ਸਰਕਾਰ ਵਲੋਂ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ | ਜਿਸ ਕਰਕੇ ਕਿਸਾਨ ਬੈਂਕਾਂ ਦੀਆਂ ਕਿਸ਼ਤਾਂ ਤੇ ਹੋਰ ਕੰਮਕਾਜ ਤੋਂ ਵਾਂਝੇ ਰਹੇ ਸਨ | ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕਰਕੇ ਉਕਤ ਪਿੰਡਾਂ ਦੀ ਫ਼ਸਲਾਂ ਦਾ ਵਿਸ਼ੇਸ਼ ਨਿਰੀਖਣ ਕਰਵਾ ਕੇ ਮਾਲ ਮਹਿਕਮੇ ਨੂੰ ਗਿਰਦਾਵਰੀਆਂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਬੱਸ ਹੇਠ ਆਈ ਲੜਕੀ ਦੀ ਲੱਤ ਕੱਟੇ ਜਾਣ ਬਾਅਦ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀਆਂ ਲੜਕੀਆਂ ਟੂਰਨਾਮੈਂਟ ਲਈ ਰਵਾਨਾ
Ad Position 24