18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭੰਡਾਲ 'ਚ ਪਾਰਟੀ ਦੀ ਮਜ਼ਬੂਤੀ ਲਈ ਅਬਜ਼ਰਵਰ ਭਾਰਤ ਸਿਨ੍ਹਾ ਸੋਲੰਕੀ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 21-09-2025
ਵਡਾਲਾ ਬਾਂਗਰ, 20 ਸਤੰਬਰ (ਭੁੰਬਲੀ)-ਕਾਂਗਰਸ ਪਾਰਟੀ ਦੇ ਸੁਪਰੀਮੋ ਤੇ ਕੇਂਦਰ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਪਿੰਡ ਭੰਡਾਲ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸ੍ਰੀ ਭਾਰਤ ਸਿਨ੍ਹਾਂ ਸੋਲੰਕੀ ਅਬਜਰਵਰ ਗੁਰਦਾਸਪੁਰ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤੀ | ਉਨ੍ਹਾਂ ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਨੇ ਬੜਾ ਨੁਕਸਾਨ ਕੀਤਾ ਹੈ ਤੇ ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨਾ ਪਾਰਟੀ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਮੁੱਢਲਾ ਕੰਮ ਪਾਰਟੀ ਵਰਕਰਾਂ ਨੂੰ ਇਕਜੁੱਟ ਤੇ ਸੰਗਠਤ ਕਰ ਕੇ ਆਉਂਦੀਆਂ ਵਿਧਾਨ ਸਭਾ ਚੋਣਾ ਜਿੱਤ ਕੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣਾ ਹੈ | ਉਨ੍ਹਾਂ ਵਰਕਰਾਂ ਨਾਲ ਸਿੱਧੀ ਗੱਲਬਾਤ ਕਰ ਕੇ ਵਰਕਰਾਂ ਦੀ ਨਬਜ਼ ਫੜਨ ਦੀ ਕੋਸ਼ਿਸ ਕੀਤੀ ਤਾਂ ਜੋ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਬਾਰੇ ਵੀ ਪਤਾ ਲੱਗ ਸਕੇ | ਉਨ੍ਹਾਂ ਕਿਹਾ ਕਿ ਮੇਰਾ ਮੁੱਖ ਮੰਤਵ ਹੁਣ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਿਲਿ੍ਹਆਂ ਅੰਦਰ ਸੰਗਠਨ ਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਪੈਦਾ ਕਰਨਾ ਹੈ | ਇਸ ਮੌਕੇ ਉਦੇਵੀਰ ਸਿੰਘ ਰੰਧਾਵਾ, ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਸਤਪਾਲ ਭੋਜਰਾਜ, ਸੀਨੀਅਰ ਮੀਤ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਜਨਰਲ ਸਕੱਤਰ ਹਰਦੇਵ ਸਿੰਘ ਦੂਲਾਨੰਗਲ, ਸਰਪੰਚ ਪਲਵਿੰਦਰ ਸਿੰਘ ਮੱਲੀ ਭੰਡਾਲ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਸਾ. ਚੇਅਰਮੈਨ ਬਲਜੀਤ ਸਿੰਘ ਅਵਾਣ, ਪ੍ਰਧਾਨ ਅਮਰਬੀਰ ਸਿੰਘ ਬਾਗੋਵਾਂਣੀ, ਸਾ. ਸਰਪੰਚ ਸਰਦੂਲ ਸਿੰਘ ਬਾਗੋਵਾਂਣੀ, ਪ੍ਰਧਾਨ ਐੱਸ.ਸੀ. ਵਿੰਗ ਬਲਵਿੰਦਰ ਸਿੰਘ ਭੋਜਰਾਜ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਸਾ. ਸਰਪੰਚ ਤੇ ਜ਼ੋਨ ਪ੍ਰਧਾਨ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ, ਸਾ. ਉਪ ਚੇਅਰਮੈਨ ਮਨਦੀਪ ਸਿੰਘ ਪਨੂੰ ਵਡਾਲਾ ਬਾਂਗਰ, ਸਾ. ਸਰਪੰਚ ਨੱਥਾ ਸਿੰਘ ਵੜੈਚ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਸਾ. ਸਰਪੰਚ ਮਲਕੀਤ ਸਿੰਘ ਕੁੰਜਰ, ਸਰਪੰਚ ਵਿਲੀਅਮ ਮਸੀਹ ਕੋਟਲਾ, ਸਾ. ਸਰਪੰਚ ਸੁਰਜੀਤ ਸਿੰਘ ਪਨੂੰ ਬਖਸ਼ੀਵਾਲ, ਰਵੀ ਹਾਂਡਾ ਸੁਚਾਨੀਆਂ, ਸਰਪੰਚ ਮਨਪ੍ਰੀਤ ਸਿੰਘ ਚੋਪੜਾ ਘੁੰਮਣ ਕਲਾਂ, ਸਾ. ਸਰਪੰਚ ਭੁਪਿੰਦਰ ਸਿੰੋਘ ਨੂਰੋਵਾਲੀ, ਯੂਥ ਪ੍ਰਧਾਨ ਮੇਜ਼ਰ ਸਿੰਘ ਗੱਗੋਵਾਲੀ, ਰੇਸ਼ਮ ਸਿੰਘ ਘੁੰਮਣ, ਜੈਮਸ ਮਸੀਹ ਜੌਹਲ ਨੰਗਲ, ਹਰਕੀਤ ਸਿੰਘ ਪੱਡਾ ਕਲਾਨੌਰ, ਸਤਿੰਦਰ ਸਿੰਘ ਸਰਪੰਚ ਅਵਾਣ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਸਾ. ਸਰਪੰਚ ਰਜਿੰਦਰ ਸਿੰਘ ਰਾਜੂ ਦਾਦੂਵਾਲ, ਸਾ. ਸਰਪੰਚ ਮਨਦੀਪ ਸਿੰਘ ਮਸਤਕੋਟ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਬਘੇਲ ਸਿੰਘ ਸਹਾਰੀ, ਸਰਪੰਚ ਸਰਵਣ ਸਿੰਘ ਦਾਦੂਵਾਲ, ਸਾ. ਸਰਪੰਚ ਰਜਿੰਦਰ ਸਿੰਘ ਅਠਵਾਲ, ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ, ਸਾ. ਸਰਪੰਚ ਨਰਿੰਦਰ ਸਿੰਘ ਗਿੱਲ, ਸਤਨਾਮ ਸਿੰਘ ਬੈਂਸ ਮੱਲਿਆਂਵਾਲ, ਸਾ. ਸਰਪੰਚ ਇਕਬਾਲ ਸਿੰਘ ਮਾਲੋਗਿੱਲ, ਗੁਰਭੇਜ ਸਿੰਘ ਸ਼ਕਰੀ, ਸਾ. ਸਰਪੰਚ ਮੱਖਣ ਸਿੰਘ ਖਾਨੋਵਾਲ, ਸਾ. ਸਰਪੰਚ ਸਰਬਜੀਤ ਸਿੰਘ ਥਾਣੇਦਾਰ ਖਾਨੋਵਾਲ ਸਮੇਤ ਅਨੇਕਾਂ ਪਿੰਡਾਂ ਦੇ ਕਾਂਗਰਸੀ ਵਰਕਰ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀਆਂ ਲੜਕੀਆਂ ਟੂਰਨਾਮੈਂਟ ਲਈ ਰਵਾਨਾ ਅਗਲੀ ਖ਼ਬਰ ਸ਼ਹੀਦ ਹੈੱਡ ਕਾਂਸਟੇਬਲ ਦੀ ਧੀ ਸੋਨਮਪ੍ਰੀਤ ਕੌਰ ਕੈਨੇਡਾ ਪੁਲਿਸ 'ਚ ਹੋਈ ਭਰਤੀ
Ad Position 24