ਗੁਰਦਾਸਪੁਰ, 20 ਸਤੰਬਰ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਪਰਮਜੀਤ ਦੇ ਨਿਰਦੇਸ਼ਾਂ ਤਹਿਤ ਕਿਸ਼ੋਰ ਸਿੱਖਿਆ ਪੋ੍ਰਗਰਾਮ ਅਧੀਨ ਜ਼ਿਲੇ੍ਹ ਦੇ ਸਕੂਲ ਮੁਖੀਆਂ ਤੇ ਏ.ਈ.ਪੀ ਨੋਡਲ ਅਧਿਆਪਕਾਂ ਲਈ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਕੀਤੀ ਗਈ | ਇਸ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਜ਼ਿਲੇ੍ਹ ਦੇ 117 ਸੀਨੀਅਰ ਸੈਕੰਡਰੀ, 91 ਹਾਈ, 227 ਮਿਡਲ ਸਕੂਲਾਂ ਤੋਂ ਇਲਾਵਾ 11 ਚੋਣਵੇਂ ਪ੍ਰਾਈਵੇਟ ਨਾਮਵਰ ਸਕੂਲਾਂ ਤੇ 2 ਏਡਿਡ ਸਕੂਲਾਂ ਦੇ ਸਕੂਲ ਮੁਖੀਆਂ ਸਮੇਤ ਕੁੱਲ 447 ਸਕੂਲ ਮੁਖੀਆਂ ਨੂੰ ਕਵਰ ਕੀਤਾ ਜਾਵੇਗਾ | ਹਰੇਕ ਸਕੂਲ ਵਲੋਂ ਪ੍ਰਤੀ ਸਕੂਲ ਇਕ ਅਧਿਆਪਕ ਦੇ ਹਿਸਾਬ 447 ਏ.ਈ.ਪੀ ਨੋਡਲ ਟੀਚਰ ਵੀ ਹਿੱਸਾ ਲੈਣਗੇ | ਇਸ ਮੌਕੇ ਜ਼ਿਲੇ੍ਹ ਦੇ ਵੱਖ-ਵੱਖ 227 ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ਵੱਖ- ਵੱਖ ਵਿਸ਼ਿਆਂ ਜਿਸ 'ਚ ਜ਼ਿਲ੍ਹਾ ਕਿਸ਼ੋਰ ਸਿੱਖਿਆ, ਰਾਸ਼ਟਰੀ ਜਨ ਸੰਖਿਆ, ਏਡਜ਼ ਅਵੇਅਰਨੈੱਸ, ਡਰੱਗ ਡੀ ਐਡਿਕਸ਼ਨ, ਭਰੂਣ ਹੱਤਿਆ, ਮੈਨਸ਼ੂਰਿਲ ਹਾਈਜੀਨ ਤੇ ਸੈਨੇਟਰੀ ਪੈਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ | ਡਾ: ਸੁਮੀਤ ਸੈਣੀ ਨੇ ਸਕੂਲ ਹੈਲਥ ਤੇ ਆਰ.ਬੀ.ਐਸ.ਕੇ ਤਹਿਤ ਬੱਚਿਆਂ ਤੱਕ ਪਹੁੰਚਣ ਵਾਲੀਆਂ ਸਕੀਮਾਂ ਬਾਰੇ ਦੱਸਿਆ | ਡਾ: ਮੀਰਾ ਨੇ ਏਡਜ਼ ਤੇ ਬਚਾਊ ਦੇ ਤਰੀਕਿਆਂ 'ਤੇ ਚਰਚਾ ਕੀਤੀ | ਡਾ: ਪਰਮਜੀਤ ਸਿੰਘ ਕਲਸੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ ਤੇ ਡਾ: ਦਿਲਪ੍ਰੀਤ ਨੇ ਲੜਕੀਆਂ ਨੂੰ ਸੈਨੇਟਰੀ ਪੈਡ ਦੀ ਸੰਭਾਲ ਅਤੇ ਸਹੀ ਵਰਤੋਂ ਬਾਰੇ ਦੱਸਿਆ | ਡਾ: ਸੁਚੇਚਨ ਅਬਰੋਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੈਗੂਲਰ ਚੈੱਕਅਪ ਲਈ ਜਾਗਰੂਕ ਕਰਨਾ ਚਾਹੀਦਾ ਹੈ | ਸ. ਪੁਰੇਵਾਲ ਨੇ ਦੱਸਿਆ ਕਿ ਸ਼ਡਿਊਲ ਮੁਤਾਬਿਕ ਹਰੇਕ ਸਕੂਲ ਮੁਖੀ ਤੇ ਏ.ਈ.ਪੀ ਨੋਡਲ ਟੀਚਰ ਸਮੇਂ ਸਿਰ ਵਰਕਸ਼ਾਪ ਦਾ ਹਿੱਸਾ ਬਣਨਗੇ | ਉਨ੍ਹਾਂ ਕਿਹਾ ਕਿ ਹਰੇਕ ਸਕੂਲ ਵਲੋਂ ਪੋ੍ਰਗਰਾਮ ਕਰਵਾਉਣ ਦੇ ਨਾਲ ਨਾਲ ਸਕੂਲ ਪੱਧਰ 'ਤੇ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨ ਮਨਾਏ ਜਾਣਗੇ | ਪਿ੍ੰਸੀਪਲ ਡਾ: ਆਰ ਕੇ ਤੁਲੀ ਨੇ ਸਮੂਹ ਮੁਖੀਆਂ ਨੂੰ ਜਾਰੀ ਹਦਾਇਤਾਂ ਨੰੂ ਸਕੂਲ ਪੱਧਰ 'ਤੇ ਅਪਣਾਉਣ ਲਈ ਜ਼ੋਰ ਦਿੱਤਾ | ਇਸ ਮੌਕੇ ਪ੍ਰੋ: ਸੁਬੀਰ ਰਗਬੋਤਰਾ, ਕਵਲਜੀਤ ਸਿੰਘ, ਚੰਨਪ੍ਰੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ |