30-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਭੋਪਾਲ 'ਚ ਧਾਰੀਵਾਲ ਦੀ ਗਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾਏ

Ad Position 21
No active advertisement
ਅਜੀਤ ਡੈਸਕ 20-09-2025
ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਮੱਧ ਪ੍ਰਦੇਸ਼ ਜਨਜਾਤੀ ਸੰਗਰਹਾਲਯ ਸ਼ਿਆਮਲਾ ਹਿਲਮ, ਭੋਪਾਲ ਵਿਖੇ ਓਦਘੋਸ਼ ਕਲਾਵਿਦਿਆ ਵਿਚ ਯੁੱਧ ਕੋਸ਼ਲ ਦਾ ਪ੍ਰਦਰਸ਼ਨ ਕਰਵਾਇਆ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਮਾਰਸ਼ਲ ਆਰਟ ਦੀਆਂ ਟੀਮਾਂ ਨੇ ਭਾਗ ਲਿਆ | ਇਸ ਵਿਚ ਪੰਜਾਬ ਦੀ ਗਤਕਾ ਟੀਮ ਨੇ ਵੀ ਜੌਹਰ ਦਿਖਾਏ | ਇਸ ਵਿਚ ਕ੍ਰਾਂਤੀ ਵੇਲਫੇਅਰ ਕੌਂਸਲ ਗੁਰਦਾਸਪੁਰ ਵਲੋਂ ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਦੇ ਜਥੇ ਨੂੰ ਜਥੇਦਾਰ ਪਰਦੀਪ ਸਿੰਘ ਸੇਵਕ ਦੀ ਅਗਵਾਈ 'ਚ ਭੇਜਿਆ ਗਿਆ | ਇਸ ਸਮਾਗਮ ਵਿਚ ਤਕਰੀਬਨ 10 ਹਜ਼ਾਰ ਲੋਕਾਂ ਸਾਹਮਣੇ ਗਤਕਾ ਜਥੇ ਨੇ ਗਤਕੇ ਦੇ ਜੌਹਰ ਦਿਖਾਏ, ਉਥੇ ਹਾਜ਼ਰ ਲੋਕਾਂ ਨੇ ਧਾਰੀਵਾਲ ਦੀ ਗਤਕਾ ਟੀਮ ਦੀ ਸ਼ਾਲਾਘਾ ਕੀਤੀ ਤੇ ਸ਼ੱਭਕਾਮਨਾਵਾਂ ਦਿੱਤੀਆਂ | ਜਥੇ. ਪਰਦੀਪ ਸਿੰਘ ਸੇਵਕ ਨੇ ਦੱਸਿਆ ਕਿ ਇਸ ਟੀਮ ਵਿਚ ਸੀਨੀਅਰ ਲੜਕੇ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਧਾਰੀਵਾਲ ਦੀ ਜੂਨੀਅਰ ਗਤਕਾ ਟੀਮ ਪਿਛਲੇ 2 ਸਾਲਾਂ ਤੋਂ ਲਗਾਤਾਰ ਵੀਰ ਬਾਲ ਦਿਵਸ 'ਚ ਆਪਣੇ ਜੌਹਰ ਦਿਖਾ ਚੁੱਕੀ ਹੈ | ਇਸ ਟੀਮ ਵਿਚ ਮਨਦੀਪ ਸਿੰਘ, ਸ਼ਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ, ਨਵਨੀਤ ਸਿੰਘ, ਹਰਮਨ ਜਫ਼ਰਵਾਲ, ਮਨਪ੍ਰੀਤ ਸੰਘਰ, ਅਨਮੋਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸ਼ਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤੀ ਬੱਬਰੀ ਨੰਗਲ ਵਿਖੇ ਇਕਾਈ ਦੀ ਚੋਣ ਅਗਲੀ ਖ਼ਬਰ ਇੰਟਰਨੈਸ਼ਨਲ ਪੰਥਕ ਦਲ ਨੇ ਸਾਬਕਾ ਜਥੇਦਾਰ ਗਿਆਨੀ ਜਸਬੀਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਰਾਹਤ ਸਮੱਗਰੀ ਵੰਡੀ
Ad Position 24