18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗਰੀਨ ਫ਼ੀਲਡਜ਼ ਸਕੂਲ ਸਰਹਿੰਦ ਵਿਖੇ ਸਾਲਾਨਾ ਗਾਲਾ ਫ਼ੈਸਟੀਵਲ ਕਰਵਾਇਆ

Ad Position 21
No active advertisement
ਅਜੀਤ ਡੈਸਕ 17-10-2025
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਕੂਲ ਸਰਹਿੰਦ ਵਿਖੇ ਸਾਲਾਨਾ ਗਾਲਾ ਫ਼ੈਸਟੀਵਲ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਤੇ ਸਟਾਫ਼ ਦੁਆਰਾ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਡਿਪਟੀ ਕੁਮਾਰ, ਰਾਧੇ ਸ਼ਾਮ ਸੂਦ, ਸ਼ਿਆਮ ਸੁੰਦਰ ਭਾਰਦਵਾਜ, ਦਵਿੰਦਰ ਭੱਟ, ਵਿਨੇ ਗੁਪਤਾ ਤੇ ਕਮਲਜੀਤ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ | ਸਭ ਤੋਂ ਪਹਿਲਾਂ ਸਕੂਲ ਵਿਚ ਰੰਗੋਲੀ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ, ਜਿਸ ਵਿਚ ਸਕੂਲ ਦੇ ਚਾਰੇ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਰੈਂਪ ਵਾਕ, ਡਾਂਸ, ਸਕਿੱਟ, ਜੂਡੋ ਕਰਾਟੇ ਸ਼ੋਅ, ਤਿਉਹਾਰਾਂ ਦੀ ਮਹੱਤਤਾ ਤੇ ਮਾਪਿਆਂ ਵਲੋਂ ਵੀ ਕਈ ਖੇਡਾਂ ਖੇਡੀਆਂ ਗਈਆਂ | ਇਸ ਮੌਕੇ ਸਕੂਲ ਵਿਚ ਕਈ ਤਰ੍ਹਾਂ ਦੇ ਝੂਲੇ ਲਗਾਏ ਗਏ ਸਨ | ਸਾਲਾਨਾ ਪ੍ਰੋਗਰਾਮ ਵਿਚ ਵਿੱਦਿਅਕ ਪੱਖੋਂ ਪਹਿਲੇ, ਦੂਜੇ, ਤੀਸਰੇ ਸਥਾਨ 'ਤੇ ਆਉਣ ਅਤੇ ਸਕੂਲ ਵਿਚ ਪੂਰੀ ਹਾਜ਼ਰੀ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੇ ਨੋਨ ਫਾਇਰ ਕੁਕਿੰਗ, ਤੰਬੋਲਾ ਦਾ ਵੀ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ | ਤੰਬੋਲਾ ਦੀ ਖੇਡ ਵਿਚ ਸਿਮਰਨ ਸੂਦ ਨੇ ਪਹਿਲਾ ਇਨਾਮ ਜਿੱਤਿਆ | ਬਲਿਊ ਹਾਊਸ ਦੇ ਵਿਦਿਆਰਥੀਆਂ ਨੇ ਰੰਗੋਲੀ ਦੇ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ | ਇਸ ਮੌਕੇ 'ਤੇ ਕੋਆਰਡੀਨੇਟਰ ਯਾਦਵਿੰਦਰ ਸਿੰਘ, ਹਰਮੇਸ਼ (ਪ੍ਰੀਆ) ਜਸਵਿੰਦਰ ਮਾਣਕੂ, ਅਸਿਸਟੈਂਟ ਸਾਕਸ਼ੀ ਗਰਗ ਅਤੇ ਅਧਿਆਪਕ ਪਰਮਿੰਦਰ, ਸ਼ਿਵਾਨੀ, ਸੋਨਮ, ਅੰਮਿ੍ਤ ਰਾਣਾ, ਜਸ਼ਨਦੀਪ, ਪ੍ਰੀਤਪਾਲ, ਰਸ਼ਪ੍ਰੀਤ ਅਰਮਾਨ, ਦੀਪੀਕਾ, ਨਮੀਤਾ, ਮਾਲਿਕਾ, ਰਮਨ, ਪ੍ਰਦੀਪ ਅਨੀਤਾ, ਮਨਜੀਤ, ਅਰਸ਼ਦੀਪ, ਅਦਿਤੀ, ਮਨਜੋਤ, ਸਵਾਤੀ, ਜਸਪ੍ਰੀਤ, ਮਹਿਕ ਸਤਵਿੰਦਰ, ਕਮਲਜੀਤ, ਰੋਹਿਤ, ਜਗਦੀਪ, ਨਰਿੰਦਰ, ਮਨਪ੍ਰੀਤ, ਮਨਦੀਪ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ | ਸਕੂਲ ਵਿਚ ਹਰ ਪਾਸੇ ਅਨੁਸ਼ਾਸਨ ਅਤੇ ਸਫ਼ਾਈ ਖ਼ਾਸ ਪ੍ਰਬੰਧ ਕੀਤਾ ਗਿਆ ਸੀ | ਸਮਾਗਮ ਦੇ ਅੰਤ 'ਚ ਸਕੂਲ ਪਿ੍ੰਸੀਪਲ ਡਾ. ਸ਼ਾਲੂ ਸ਼ਰਮਾ ਨੇ ਬੱਚਿਆਂ ਸਮੇਤ ਸਾਰੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਹਿੱਸਾ ਲੈ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ |
Ad Position 22
No active advertisement
ਪਿਛਲੀ ਖ਼ਬਰ ਵਧ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਲੋਕ ਗਰੀਨ ਦੀਵਾਲੀ ਮਨਾਉਣ ਲਈ ਅੱਗੇ ਆਉਣ-ਐਮ. ਡੀ. ਨਰੈਣ ਤੂਰ ਅਗਲੀ ਖ਼ਬਰ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ
Ad Position 24