18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐਮ.ਐਮ.ਵੀ.ਐਮ. ਦੇ ਵਿਦਿਆਰਥੀਆਂ ਨੇ ਇਨਸਪਾਇਰਿੰਗ ਜੀਨੀਅਸ ਐਂਡ ਹਿੱਲਨ ਟੇਲੈਂਟ ਇਮਤਿਹਾਨ ਵਿਚ ਲਿਆ ਭਾਗ

Ad Position 21
No active advertisement
ਅਜੀਤ ਡੈਸਕ 17-10-2025
ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ ਅਮਲੋਹ ਦੇ ਵਿਦਿਆਰਥੀਆਂ ਨੇ ਮਸ਼ਹੂਰ ਕੋਚਿੰਗ ਸੰਸਥਾ ਹੇਲਿਕਸ ਇੰਸਟੀਚਿਊਟ ਵਲੋਂ ਆਯੋਜਿਤ ਪ੍ਰਤੀਯੋਗੀ ਇਮਤਿਹਾਨ ਇਨਸਪਾਇਰਿੰਗ ਜੀਨੀਅਸ ਐਂਡ ਹਿੱਲਨ ਟੇਲੈਂਟ ਵਿਚ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਇਸ ਇਮਤਿਹਾਨ ਦਾ ਉਦੇਸ਼ ਵਿਦਿਆਰਥੀਆਂ ਦੀ ਬੁੱਧੀਮਤਾ, ਲੌਜਿਕ ਅਤੇ ਅੰਦਰਲੀ ਯੋਗਤਾਵਾਂ ਨੂੰ ਪਰਖਣਾ ਸੀ | ਐਮ.ਐਮ.ਵੀ.ਐਮ. ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ, ਅਟੱਲ ਹੌਂਸਲੇ ਅਤੇ ਸਮਰਪਣ ਦੇ ਨਾਲ ਇਮਤਿਹਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਨੌਜਵਾਨ ਮਨਾਂ ਵਿਚ ਆਤਮ ਵਿਸ਼ਵਾਸ, ਨਵੀਂ ਸੋਚ ਅਤੇ ਸਿੱਖਣ ਦੀ ਲਾਲਸਾ ਨੂੰ ਉਭਾਰਦੀਆਂ ਹਨ | ਉਨ੍ਹਾਂ ਭਵਿੱਖ ਵਿਚ ਵੀ ਹੋਰ ਉਪਲੱਬਧੀਆਂ ਹਾਸਿਲ ਕਰਨ ਲਈ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਹੜ੍ਹਾਂ ਨਾਲ 36703 ਬਰਬਾਦ ਹੋਏ ਘਰਾਂ ਲਈ 1.60 ਲੱਖ ਰੁਪਏ ਪ੍ਰਤੀ ਘਰ ਲਈ ਭੇਜਣ 'ਤੇ ਕੇਂਦਰ ਦੀ ਮੋਦੀ ਸਰਕਾਰ... ਅਗਲੀ ਖ਼ਬਰ ਆਕਸਫੋਰਡ ਲਿਟਲ ਸਕੋਲਰ ਸਕੂਲ ਮਾਡਰਨ ਵੈਲੀ ਨੇ ਬੱਚਿਆਂ ਨੂੰ ਛੱਤਬੀੜ ਚਿੜੀਆਘਰ ਦਿਖਾਇਆ
Ad Position 24