19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੱਛੀ ਪਾਲਣ ਦੇ ਸਕੱਤਰ ਅਭਿਲਕਸ਼ ਲਿੱਖੀ ਵਲੋਂ ਦੌਲਤਪੁਰ ਵਿਖੇ ਆਰ.ਏ.ਐਸ. ਯੂਨਿਟ ਦਾ ਦੌਰਾ

Ad Position 21
No active advertisement
ਅਜੀਤ ਡੈਸਕ 17-10-2025
ਬਸੀ ਪਠਾਣਾਂ, 16 ਅਕਤੂਬਰ (ਐਚ.ਐਸ.ਗੌਤਮ)-ਮੱਛੀ ਪਾਲਨ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿੱਖੀ ਨੇ ਬਸੀ ਪਠਾਣਾਂ ਬਲਾਕ ਦੇ ਪਿੰਡ ਦੌਲਤਪੁਰ ਵਿਖੇ ਅਗਾਂਹਵਧੂ ਮੱਛੀ ਪਾਲਕ ਅਮਿਤੇਸ਼ਵਰ ਸਿੰਘ ਗਿੱਲ ਦੇ ਆਰ.ਏ.ਐਸ. ਯੂਨਿਟ ਦਾ ਦੌਰਾ ਕੀਤਾ | ਉਨ੍ਹਾਂ ਦੱਸਿਆ ਕਿ ਸਫਲ ਮੱਛੀ ਪਾਲਕ ਅਮਿਤੇਸ਼ਵਰ ਸਿੰਘ ਗਿੱਲ ਇਕ ਅਗਾਂਹਵਧੂ ਮੱਛੀ ਪਾਲਕ ਹੈ, ਜਿਨ੍ਹਾਂ ਨੇ ਰਵਾਇਤੀ ਮੱਛੀ ਪਾਲਨ ਦੀ ਜਗ੍ਹਾ ਮੱਛੀ ਪਾਲਨ ਦੀ ਇਕ ਨਵੀਂ ਆਧੁਨਿਕ ਤਕਨੀਕ, ਜਿਸ ਵਿਚ ਘੱਟ ਜਗ੍ਹਾ ਅਤੇ ਪਾਣੀ ਦੀ ਵਰਤੋਂ ਨਾਲ ਟੈਂਕਾਂ ਵਿਚ ਮੱਛੀ ਪਾਲਨ ਕਰਕੇ ਥੋੜੀ ਜਗ੍ਹਾ ਵਿਚ ਵੱਧ ਮੱਛੀ ਉਤਪਾਦਨ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਸਫਲ ਮੱਛੀ ਪਾਲਕ ਦਾ ਇਹ ਯੂਨਿਟ ਤਕਨੀਕੀ ਤੌਰ 'ਤੇ ਉੱਨਤ ਫਿਲਟ੍ਰੇਸ਼ਨ ਤੇ ਰੀਸਰਕੂਲੇਸ਼ਨ ਪ੍ਰਣਾਲੀ ਵਾਲੇ ਯੂਨਿਟ ਪੰਜਾਬ ਵਿਚ ਟਿਕਾਊ ਅਤੇ ਗੁਣਵੱਤਾ ਆਧਾਰਿਤ ਮੱਛੀ ਪਾਲਨ ਦਾ ਇਕ ਸ਼ਾਨਦਾਰ ਮਾਡਲ ਹੈ | ਡਾ. ਲਿੱਖੀ ਨੂੰ ਮੱਛੀ ਪਾਲਨ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਤੇ ਯੋਜਨਾਵਾਂ ਦੀ ਸਮੀਖਿਆ ਕੀਤੀ ਅਤੇ ਵਿਭਾਗੀ ਅਧਿਕਾਰੀਆਂ, ਤਕਨੀਕੀ ਕਰਮਚਾਰੀਆਂ ਅਤੇ ਸਥਾਨਕ ਮੱਛੀ ਪਾਲਕਾਂ ਨਾਲ ਗੱਲਬਾਤ ਕੀਤੀ ਗਈ | ਉਨ੍ਹਾਂ ਅਮਿਤੇਸ਼ਵਰ ਸਿੰਘ ਗਿੱਲ ਦੇ ਨਵੇਂ ਤੇ ਰਚਨਾਤਮਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਗਿਆਨਕ ਤਰੀਕੇ ਨਾਲ ਮੱਛੀ ਪਾਲਨ ਖੇਤਰ ਵਿਚ ਕ੍ਰਾਂਤੀ ਲਿਆਉਣ ਵਿਚ ਉਨ੍ਹਾਂ ਵਰਗੇ ਉੱਦਮੀ ਕਿਸਾਨਾਂ ਦੀ ਭੂਮਿਕਾ ਨੂੰ ਹੱਲਾਸ਼ੇਰੀ ਦਿੱਤੀ | ਇਸ ਮੌਕੇ ਮੱਛੀ ਪਾਲਨ ਵਿਭਾਗ ਦੇ ਡਾਇਰੈਕਟਰ-ਕਮ-ਵਾਰਡਨ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਰਸ਼ੂ ਮਹਿੰਦੀਰੱਤਾ ਸਮੇਤ ਹੋਰ ਅਧਿਕਾਰੀ, ਕਰਮਚਾਰੀ ਤੇ ਇਲਾਕੇ ਦੇ ਮੱਛੀ ਪਾਲਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਜਸਵਿੰਦਰ ਸਿੰਘ ਨੇ ਸਪਲਾਈ ਦੇ ਪਾਈਪ ਪਾਉਣ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਬਾਟਨੀ ਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਵਿੱਦਿਅਕ ਦੌਰਾ
Ad Position 24