19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲਖਵੀਰ ਸਿੰਘ ਨੂੰ ਟੈਕਨੀਕਲ ਸਰਵਿਸ ਯੂਨੀਅਨ ਦੇ ਦਫ਼ਤਰ ਸਕੱਤਰ ਨਿਯੁਕਤ ਹੋਣ 'ਤੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 17-10-2025
ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ)-ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਭੜੀ ਵਲੋਂ ਸਾਥੀ ਲਖਵੀਰ ਸਿੰਘ ਲਾਈਨਮੈਨ ਸਰਕਲ ਪ੍ਰਧਾਨ ਖੰਨਾ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦਾ ਦਫ਼ਤਰ ਸਕੱਤਰ ਚੁਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਲਖਵੀਰ ਸਿੰਘ ਨੇ ਕਿਹਾ ਕਿ ਜਿਹੜਾ ਭਰੋਸਾ ਜਥੇਬੰਦੀ ਨੇ ਉਨ੍ਹਾਂ ਪ੍ਰਤੀ ਪ੍ਰਗਟਾਇਆ ਹੈ, ਉਹ ਉਸ 'ਤੇ ਖਰਾ ਜਰੂਰ ਉੱਤਰਨਗੇ | ਇਸ ਸਮੇਂ ਸੁਖਵਿੰਦਰ ਸਿੰਘ, ਮੱਖਣ ਸਿੰਘ, ਸਬ ਡਵੀਜ਼ਨ ਭੜੀ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਸੇਵਕ ਸਿੰਘ ਭੰਗੂ, ਸਕੱਤਰ ਪਰਦੀਪ ਸਿੰਘ, ਖੰਨਾ ਡਵੀਜ਼ਨ ਪ੍ਰਧਾਨ ਜਗਜੀਤ ਸਿੰਘ ਜੇ.ਈ. ਭੜੀ, ਨਵਨੀਤ ਸਿੰਘ ਜੁਆਇੰਟ ਸੈਕਟਰੀ ਸਰਕਲ ਖੰਨਾ, ਇੰਜੀ. ਇਦੂ ਖਾਨ ਕੈਸ਼ੀਅਰ, ਹਰਮਨਦੀਪ ਸਿੰਘ ਪ੍ਰਧਾਨ ਏ.ਓ.ਟੀ.ਐਲ. ਮੰਡੀ ਗੋਬਿੰਦਗੜ੍ਹ, ਇੰਜੀ. ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਯੂ.ਡੀ.ਸੀ. ਅਤੇ ਸਬ ਡਵੀਜ਼ਨ ਭੜੀ ਦੇ ਸਾਰੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਬਾਟਨੀ ਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਪਾਣੀ ਬਾਹਰ ਕੱਢਣ ਲਈ ਸੰਤ ਰਾਮਪਾਲ ਜੀ ਵਲੋਂ 4000 ਫੁੱਟ ਪਾਈਪ ਅਤੇ ਮੋਟਰਾਂ ਭੇਜੀਆਂ
Ad Position 24