15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਰਕਾਰ ਵਲੋਂ ਝੋਨੇ ਦੀ ਖ਼ਰੀਦ ਤਾਂ ਸ਼ੁਰੂ ਪਰ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਨਹੀਂ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 21-09-2025
ਅਮਲੋਹ, 20 ਸਤੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਲਈ 16 ਸਤੰਬਰ ਦਾ ਐਲਾਨ ਕੀਤਾ ਗਿਆ ਸੀ | ਪਰ ਅਨਾਜ ਮੰਡੀਆਂ 'ਚ ਅਜੇ ਤੱਕ ਭਗਵੰਤ ਮਾਨ ਸਰਕਾਰ ਪੁਖ਼ਤਾ ਪ੍ਰਬੰਧ ਨਹੀਂ ਕਰ ਸਕੀ | ਜਦੋਂ ਕਿ ਪੰਜਾਬ ਦੀਆਂ ਮੰਡੀਆਂ 'ਚ ਕਿਸਾਨਾਂ ਦਾ ਝੋਨਾ ਆਉਣਾ ਸ਼ੁਰੂ ਹੋ ਚੁੱਕਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਪਿੰਡ ਸਮਸ਼ਪੁਰ ਤੇ ਸੰਮਤੀ ਜੋਨ ਪਹੇੜੀ ਦੀ ਮੀਟਿੰਗ ਬੁੱਗਾ ਕਲਾਂ ਵਿਖੇ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਰਾਜੂ ਖੰਨਾ ਨੇ ਹਲਕਾ ਅਮਲੋਹ ਦੀ ਗੱਲ ਕਰਦਿਆਂ ਕਿਹਾ ਕਿ ਇੱਥੇ ਵੱਡੇ ਰਕਬੇ ਤੇ ਆਲੂਆਂ ਦੀ ਬਿਜਾਈ ਹੋਣ ਕਾਰਨ ਝੋਨਾ ਮੰਡੀਆਂ ਵਿਚ ਅਗੇਤਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਸਮੇਂ ਅਨਾਜ ਮੰਡੀਆਂ ਦੀ ਹਾਲਤ ਪੂਰੀ ਤਰ੍ਹਾਂ ਤਰਸਯੋਗ ਬਣੀ ਹੋਈ ਹੈ | ਸਫ਼ਾਈ ਪੱਖੋਂ ਅਨਾਜ ਮੰਡੀਆਂ ਅਧੂਰੀਆਂ ਹੀ ਦਿਖਾਈ ਦੇ ਰਹੀਆਂ ਹਨ | ਅਨਾਜ ਮੰਡੀ 'ਚ ਸੀਵਰੇਜ ਦਾ ਗੰਦਾ ਪਾਣੀ ਅਕਸਰ ਖੜ੍ਹਾ ਰਹਿੰਦਾ ਹੈ ਅਤੇ ਮੱਛਰਾਂ ਦੀ ਭਰਮਾਰ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਚੁੱਕੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮੰਡੀ ਅਫ਼ਸਰ ਤੇ ਐਸ.ਡੀ.ਐਮ. ਅਮਲੋਹ ਨੂੰ ਕਿਸਾਨਾਂ ਦੀ ਮੁੱਖ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਤੁਰੰਤ ਹਲਕਾ ਅਮਲੋਹ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਰਾਜੂ ਖੰਨਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵਰਕਰਾਂ ਤੇ ਆਗੂਆਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਅਪੀਲ ਕੀਤੀ | ਰਾਜੂ ਖੰਨਾ ਨੇ ਹਲਕੇ ਦੇ ਹਰ ਵਰਕਰ ਤੇ ਆਗੂ ਨੂੰ ਪਿੰਡਾਂ ਤੇ ਸ਼ਹਿਰਾਂ ਅੰਦਰ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਰ ਕਰਨ ਲਈ ਬੂਥ ਪੱਧਰ 'ਤੇ ਕਮੇਟੀਆਂ ਬਣਾਉਣ ਲਈ ਵੀ ਕਿਹਾ | ਇਨ੍ਹਾਂ ਮੀਟਿੰਗਾਂ 'ਚ ਕੁਲਦੀਪ ਸਿੰਘ ਮਛਰਾਈ, ਹਰਿੰਦਰ ਸਿੰਘ ਦੀਵਾ, ਜਸਵਿੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਚਮਕੌਰ ਸਿੰਘ ਤੰਦਾਬੱਧਾ, ਹਰਬੰਸ ਸਿੰਘ ਚੋਬਦਾਰਾ, ਜਗਤਾਰ ਸਿੰਘ ਜੱਗੀ ਬੁੱਗਾ, ਭਗਵੰਤ ਸਿੰਘ ਗੱਗੀ ਸਰਪੰਚ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਪਾਲੀ, ਸੱਜਣ ਸਿੰਘ ਚੋਬਦਾਰਾਂ, ਜੀਤੀ ਸਮਸ਼ਪੁਰ, ਕੁਲਦੀਪ ਸਿੰਘ, ਸੋਨੀ ਕੌਲਗੜ, ਰਣਜੀਤ ਸਿੰਘ ਪਹੇੜੀ, ਗੁਰਪ੍ਰੀਤ ਸਿੰਘ ਕੌਲਗੜ੍ਹ, ਨਿਰਭੈ ਸਿੰਘ ਲਾਡਪੁਰ, ਦਵਿੰਦਰਜੀਤ ਸਿੰਘ ਮੀਆਂਪੁਰ, ਨੀਟਾ ਪਹੇੜੀ, ਪੁਸ਼ਪਿੰਦਰ ਸਿੰਘ ਸਿੱਧੂ, ਲਵਪ੍ਰੀਤ ਸਿੰਘ ਬੁੱਗਾ, ਕੇਵਲ ਖਾਂ, ਗੁਲਜ਼ਾਰ ਸਿੰਘ ਬੁੱਗਾ, ਪਵਿੱਤਰ ਸਿੰਘ, ਭਿੰਦਰ ਸਿੰਘ ਤੰਦਾਬੱਧਾ, ਨਿਰਮਲ ਸਿੰਘ ਸਾਬਕਾ ਸਰਪੰਚ ਧਰਮਗੜ੍ਹ, ਨਰਿੰਦਰ ਸਿੰਘ ਗਰੇਵਾਲ, ਹਰਪਾਲ ਸਿੰਘ ਲਾਡਪੁਰ, ਬਾਵਾ ਸਿੰਘ ਸਮਸ਼ਪੁਰ, ਗੁਰਪ੍ਰੀਤ ਸਿੰਘ ਗੁਰਾ, ਸੱਜਣ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਤੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਕਾਨ ਜਾਂ ਦੁਕਾਨ ਕਿਰਾਏ 'ਤੇ ਦੇਣ ਸਮੇਂ ਵਿਅਕਤੀਆਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ-ਡੀ.ਐੱਸ.ਪੀ. ਅਗਲੀ ਖ਼ਬਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਮੌਕੇ ਸੇਵਾ ਮੁਹਿੰਮ ਸ਼ੁਰੂ
Ad Position 24