16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਫਰੌਰ ਸਕੂਲ ਦੀ ਝੰਡੀ

Ad Position 21
No active advertisement
ਅਜੀਤ ਡੈਸਕ 21-09-2025
ਖਮਾਣੋਂ, 20 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਹੀਆਂ ਸਕੂਲ ਖੇਡਾਂ 'ਚ ਫਰੌਰ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ | ਵਾਲੀਬਾਲ ਦੇ ਖੇਡ ਮੁਕਾਬਲਿਆਂ ਵਿਚ ਅੰਡਰ-14 ਲੜਕੇ ਅਤੇ ਅੰਡਰ-17 'ਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦੋਂਕਿ ਵਾਲੀਬਾਲ ਲੜਕੇ ਅੰਡਰ-19 ਵਿਚ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ | ਕਿ੍ਕਟ ਖੇਡ ਲੜਕਿਆਂ ਦੇ ਸਾਰੇ ਵਰਗਾਂ ਵਿਚ ਅੰਡਰ-14 ਦੇ ਲੜਕਿਆਂ ਨੇ ਤੀਜਾ ਸਥਾਨ, ਅੰਡਰ-17 ਅਤੇ ਅੰਡਰ-19 ਦੇ ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲੜਕੀਆਂ ਅੰਡਰ-14 ਰੱਸਾ ਕੱਸੀ ਵਿਚ ਪਹਿਲਾ, ਬੀਚ ਵਾਲੀਬਾਲ ਅੰਡਰ-17 ਅਤੇ ਅੰਡਰ-19 ਦੇ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਫੁੱਟਬਾਲ ਅੰਡਰ-19 ਵਿਚ ਲੜਕੀਆਂ ਨੇ ਤੀਜਾ ਅਤੇ ਅੰਡਰ-19 ਲੜਕਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ |
ਸਕੂਲ ਪੁੱਜਣ 'ਤੇ ਪਿ੍ੰਸੀਪਲ ਰਾਮ ਭੂਸ਼ਣ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਮ ਭੂਸ਼ਨ ਨੇ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਰੀਰਕ ਸਿੱਖਿਆ ਅਧਿਆਪਕ ਡੀ.ਪੀ.ਈ. ਗਗਨਪ੍ਰੀਤ ਸਿੰਘ ਤੇ ਲੈਕਚਰਾਰ ਫਿਜ਼ੀਕਲ ਸੁਪਿੰਦਰ ਸਿੰਘ ਦੁਆਰਾ ਕਰਵਾਈ ਮਿਹਨਤ ਨੂੰ ਮੰਨਿਆ | ਸਰਪੰਚ ਦਲਵਿੰਦਰ ਸਿੰਘ ਬੈਂਸ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਫੈਜੁਲਾਪੁਰ ਤੋਂ ਕਰਨੈਲ ਸਿੰਘ ਭੋਲਾ ਸਾਥੀਆਂ ਸਮੇਤ ਕਾਂਗਰਸ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਜਰਨੈਲ ਸਿੰਘ ਮੰਨੂ ਨੇ ਹਾਦਸਾਗ੍ਰਸਤ ਕਿਸਾਨਾਂ ਨੂੰ ਜਾਰੀ ਕੀਤੀ ਮੁਆਵਜ਼ਾ ਰਾਸ਼ੀ
Ad Position 24