16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਰਾਮ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਦਾ ਵਿਧਾਇਕ ਰਾਏ ਨੇ ਪੋਸਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 21-09-2025
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਮਨਪ੍ਰੀਤ ਸਿੰਘ)-ਸ੍ਰੀ ਰਾਮ ਦੁਸਹਿਰਾ ਐਂਡ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਦੇ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦਸਹਿਰੇ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਅੱਜ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਸਕੂਲ, ਕਾਲਜਾਂ, ਯੂਨੀਵਰਸਿਟੀਆਂ 'ਚ ਖੇਡਾਂ ਕਰਵਾ ਰਹੇ ਹਨ, ਉੱਥੇ ਹੀ ਪਿੰਡਾਂ ਤੇ ਸ਼ਹਿਰਾਂ 'ਚ ਵੀ ਕਮੇਟੀ ਦੁਆਰਾ ਵੱਡੇ ਪੱਧਰ 'ਤੇ ਖੇਡ ਮੇਲੇ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ | ਜਿਸ ਨਾਲ ਨੌਜਵਾਨ ਜਿਸਮਾਨੀ ਤੌਰ 'ਤੇ ਮਜ਼ਬੂਤ ਬਣਨਗੇ ਤੇ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਨਗੇ | ਇਸ ਮੌਕੇ ਪ੍ਰਧਾਨ ਰਾਜੇਸ਼ ਸ਼ਰਮਾ, ਹਰਮਿੰਦਰ ਸੂਦ ਬਿੱਟੂ ਤੇ ਮੁਕੇਸ਼ ਕੁਮਾਰ ਮਿੱਕੀ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਅਕੈਡਮੀਆਂ ਦੇ ਖਿਡਾਰੀ ਭਾਗ ਲੈਣਗੇ, ਲੜਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਤੇ ਜੇਤੂ ਖਿਡਾਰੀਆਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਪਹਿਲੇ ਦਿਨ ਟੂਰਨਾਮੈਂਟ ਦੀ ਸ਼ੁਰੂਆਤ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਕਰਨਗੇ ਤੇ ਦੂਜੇ ਦਿਨ ਇਨਾਮ ਵੰਡ ਦੀ ਰਸਮ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤੀ ਜਾਵੇਗੀ | ਇਸ ਮੌਕੇ 'ਤੇ ਸਰਪ੍ਰਸਤ ਜਸਵੀਰ ਸਿੰਘ, ਚੇਅਰਮੈਨ ਹਰਮਿੰਦਰ ਸੂਦ ਬਿੱਟੂ, ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ, ਜਨਰਲ ਸੈਕਟਰੀ ਮੁਕੇਸ਼ ਕੁਮਾਰ ਮਿੱਕੀ, ਖ਼ਜ਼ਾਨਚੀ ਹੀਰਾ ਸਿੰਘ, ਵਾਈਸ ਸੈਕਟਰੀ ਮਹਿੰਦਰ ਪਾਲ ਸਿੰਘ, ਇਤਰਾਜ਼ ਕਮੇਟੀ ਚੇਅਰਮੈਨ ਹਰਬੰਸ ਸਿੰਘ ਢਾਡੀ, ਪ੍ਰਬੰਧਕ ਟੂਰਨਾਮੈਂਟ ਕਮੇਟੀ ਕਮਲਦੀਪ ਸਿੰਘ ਬਾਸੀ, ਸੈਕਟਰੀ ਰੋਹਿਤ ਪਾਠਕ, ਕਾਨੂੰਨੀ ਸਲਾਹਕਾਰ ਐਡਵੋਕੇਟ ਹਰਕਮਲ ਸਿੰਘ, ਚੇਅਰਮੈਨ ਵੋਟ ਕਮੇਟੀ ਬਲਜੀਤ ਸਿੰਘ ਬੱਬੂ, ਰਮੇਸ਼ ਕੁਮਾਰ ਸ਼ਰਮਾ, ਇਸ਼ਾਤ ਦੱਤ ਲੱਕੀ, ਸਟੇਜ ਸਕੱਤਰ ਸਤਨਾਮ ਸਿੰਘ ਭੱਟੀ, ਗਰਾਊਾਡ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ, ਬਿਜਲੀ ਬੋਰਡ ਚੇਅਰਮੈਨ ਲੰਗਰ ਕਮੇਟੀ ਹਰਿੰਦਰ ਸਿੰਘ, ਸਟੇਜ ਪ੍ਰਬੰਧਕ ਈਸ਼ਾਨ ਜੋਸ਼ੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਤੇ ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸਵੀਪ ਵਲੋਂ ਵਿਸ਼ੇਸ਼ ਲੈਕਚਰ
Ad Position 24