21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਠਲਾਵਾ ਸੰਸਥਾ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵਕਰਮਾ ਦਿਵਸ

Ad Position 21
No active advertisement
ਅਜੀਤ ਡੈਸਕ 23-10-2025
ਬੰਗਾ, 22 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਵਿਸ਼ਵ ਪ੍ਰਸਿੱਧ ਭਵਨ ਨਿਰਮਾਣ ਤੇ ਸ਼ਿਲਪ ਕਲਾਂ ਦੇ ਪਿਤਾਮਾ ਅਤੇ ਕਿਰਤ ਦੇ ਦੇਵਤਾ ਸ੍ਰੀ ਵਿਸ਼ਵਕਰਮਾ ਦਾ ਜਨਮ ਦਿਵਸ ਪਠਲਾਵਾ ਤੋਂ ਗੁਜਰਪੁਰ ਖੁਰਦ ਰੋਡ ਨਜ਼ਦੀਕ ਦਾਣਾ ਮੰਡੀ ਪਠਲਾਵਾ ਵਿਖੇ ਬੂਟੇ ਲਗਾ ਕੇ ਮਨਾਇਆ | ਇਸ ਅਵਸਰ 'ਤੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਭਾਰਤੀ ਇਤਿਹਾਸ ਦਾ ਪਿਛੋਕੜ ਬੁਹਤ ਹੀ ਅਮੀਰ, ਗੌਰਵਮਈ ਅਤੇ ਪ੍ਰੇਰਨਾਦਾਇਕ ਹੈ | ਸ੍ਰੀ ਵਿਸ਼ਵਕਰਮਾ ਜਿਨ੍ਹਾਂ ਦਾ ਜਨਮ ਦਿਨ ਪੂਰੀ ਦੁਨੀਆ ਵਿਚ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ | ਕਿਰਤ ਦੇ ਦੇਵਤਾ ਦੀ ਉਪਮਾ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਕਿਰਤੀ ਅਤੇ ਕਾਰੀਗਰ ਲੋਕ ਜਿਥੇ ਵਿਸ਼ਵਕਰਮਾ ਦੀ ਕਾਰਾਗਿਰੀ ਨੂੰ ਯਾਦ ਕਰਦੇ ਹਨ, ਉੱਥੇ ਕਿਰਤ ਕਰਨ ਵਾਲੇ ਲੋਕ ਆਪਣੇ ਔਜਾਰਾ ਦੀ ਪੂਜਾ ਵੀ ਕਰਦੇ ਹਨ | ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮਾ. ਸੁਰਿੰਦਰ ਸਿੰਘ ਕਰਮ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਅਤੇ ਲੈਕਚਰਾਰ ਤਰਸੇਮ ਪਠਲਾਵਾ ਨੇ ਦੱਸਿਆ ਕਿ ਸੰਸਥਾ ਵਲੋਂ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਸੰਸਥਾ ਦੇ ਯੁਨੀਕ ਪ੍ਰੋਜੈਕਟ ਸਾਂਝੀਆਂ ਛਾਵਾਂ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ | ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾ ਵੀ ਸੰਸਥਾ ਵਲੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਹਜ਼ਾਰ ਬੂਟੇ ਲਗਾ ਕੇ ਜੰਗਲ ਦੀ ਸਥਾਪਤ ਕੀਤਾ ਗਿਆ ਹੈ | ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦਾ ਵਰਕਰ ਦੀਪ ਚੰਦ ਬਰੇਲੀ, ਗੁਰਮੀਤ ਸਿੰਘ ਅਗਾਂਹਵਧੂ ਕਿਸਾਨ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਕਾਕਾ ਪ੍ਰਭਜੋਤ ਸਿੰਘ ਪਠਲਾਵਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਮੰਦਿਰ ਬੰਗਾ ਵਿਖੇ ਹੋਏ ਕੁਲਜੀਤ ਸਰਹਾਲ ਹੋਏ ਨਤਮਸਤਕ ਅਗਲੀ ਖ਼ਬਰ ਦੀਵਾਲੀ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਕੀਤੀ ਗੁੰਡਾਗਰਦੀ
Ad Position 24