14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਿਆਨਕ ਬਿਮਾਰੀ ਦੀ ਲਪੇਟ 'ਚ ਆ ਕੇ ਝੋਨੇ ਦੀ ਬਰਬਾਦ ਹੋਈ ਫ਼ਸਲ ਕਾਰਨ ਕਿਸਾਨ ਡੂੰਘੀਆਂ ਸੋਚਾਂ ਵਿਚ ਫਸੇ-ਮਕਸੂਦਪੁਰ

Ad Position 21
No active advertisement
ਅਜੀਤ ਡੈਸਕ 21-09-2025
ਕਟਾਰੀਆਂ, 20 ਸਤੰਬਰ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਦਰਦ ਭਰੇ ਬੋਲਾਂ ਨਾਲ ਕਿਸਾਨਾਂ ਦੀ ਬਿਮਾਰੀ ਦੀ ਭੇਟ ਚੜ੍ਹੀ ਬਰਬਾਦ ਹੋਈ ਝੋਨੇ ਦੀ ਫ਼ਸਲ ਬਾਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਮਕਸੂਦਪੁਰ ਦੇ 16 ਖੇਤ, ਮੱਖਣ ਸਿੰਘ ਸੂੰਢ ਦੇ 2 ਖੇਤ, ਦਿਲਬਾਗ ਸਿੰਘ ਗਦਾਣੀ ਦੇ 20 ਖੇਤ, ਭੁਪਿੰਦਰ ਸਿੰਘ ਝੰਡੇਰ ਕਲਾਂ ਦੇ 14 ਖੇਤ, ਕਿਸਾਨ ਆਗੂ ਦਵਿੰਦਰ ਸਿੰਘ ਗੋਗੀ ਸੰਧੂ ਦੇ 10 ਖੇਤ, ਲਾਡੀ ਮੇਹਲੀਆਣਾ ਦੇ 17 ਖੇਤ ਆਦਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਿਮਾਰੀ ਨੇ ਬੁਰੀ ਤਰ੍ਹਾਂ ਨਾਲ ਬਰਬਾਦ ਕਰ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਦਾ ਦਰਦ ਸੁਣਿਆ ਨਹੀਂ ਜਾਂਦਾ ਕਿਉਂਕਿ ਕਿਸਾਨ ਤਾਂ ਪਹਿਲਾ ਹੀ ਆਰਥਿਕ ਤੰਗੀ ਦਾ ਝੰਬਿਆ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ | ਉੱਪਰੋਂ ਝੋਨੇ ਦੀ ਫ਼ਸਲ ਨੂੰ ਪਈ ਬਿਮਾਰੀ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ ਤੇ ਪੀੜਤ ਕਿਸਾਨਾਂ ਝੋਨੇ ਦੀ ਕੁਦਰਤ ਦੇ ਕਹਿਰ ਨਾਲ ਬਰਬਾਦ ਹੋਈ ਫ਼ਸਲ ਨੂੰ ਦੇਖ-ਦੇਖ ਕੇ ਝੂਰ ਰਿਹਾ ਕਿਉਂਕਿ ਕਿਸਾਨਾਂ ਦਾ ਸਹਾਰਾ ਇਕ ਖੇਤੀ ਦੀ ਫ਼ਸਲ 'ਤੇ ਹੀ ਨਿਰਭਰ ਹੈ | ਕਿਸਾਨ ਬਲਦੇਵ ਸਿੰਘ ਮਕਸੂਦਪੁਰ, ਲਾਲੀ ਗਦਾਣੀ ਤੇ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਬਿਮਾਰੀ ਦੀ ਭੇਟ ਚੜ੍ਹੀ ਫ਼ਸਲ ਬਾਰੇ ਡੀ. ਸੀ. ਨੂੰ ਵੀ ਲਿਖਤੀ ਤੌਰ 'ਤੇ ਦੱਸ ਦਿੱਤਾ ਗਿਆ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਆਇਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਦੀਆਂ ਕਿਸੇ ਵੀ ਕਹਿਰ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ ਤੇ ਗਿਰਦਾਵਰੀ ਬਾਅਦ ਵਿਚ ਹੋਵੇਗੀ ਪਰ ਅਫ਼ਸੋਸ ਸਰਕਾਰ ਦੀ ਕਹਿਣੀ ਤੇ ਕਰਨੀ 'ਚ ਵੱਡਾ ਫ਼ਰਕ ਹੈ | ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ, ਲਾਡੀ ਗਦਾਣੀ, ਸਤਨਾਮ ਸਿੰਘ ਸੱਤਾ ਆਦਿ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਬਿਮਾਰੀ ਨਾਲ ਬਰਬਾਦ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਇੰਟਰ ਕਾਲਜ ਮੁਕਾਬਲੇ 'ਚ ਅਮਰਦੀਪ ਕਾਲਜ ਦੀ ਹਰਲੀਨ ਕੌਰ ਰਹੀ ਪਹਿਲੇ ਸਥਾਨ 'ਤੇ ਅਗਲੀ ਖ਼ਬਰ ਰਾਏਪੁਰ ਡੱਬਾ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਬੱਬਲੂ ਮਾਹਿਲ ਗਹਿਲਾ ਨੇ ਜਿੱਤੀ
Ad Position 24