14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਏਪੁਰ ਡੱਬਾ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਬੱਬਲੂ ਮਾਹਿਲ ਗਹਿਲਾ ਨੇ ਜਿੱਤੀ

Ad Position 21
No active advertisement
ਅਜੀਤ ਡੈਸਕ 21-09-2025
ਔੜ/ ਝਿੰਗੜਾਂ, 20 ਸਤੰਬਰ (ਕੁਲਦੀਪ ਸਿੰਘ ਝਿੰਗੜ)-ਲੱਖ ਦਾਤਾ ਪੀਰ ਦਰਬਾਰ ਪ੍ਰਬੰਧਕ ਕਮੇਟੀ ਰਾਏਪੁਰ ਡੱਬਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ | ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਬਾਅਦ ਦੁਪਹਿਰ ਛਿੰਝ ਮੇਲੇ ਵਿਚ ਦਰਜਨਾਂ ਦੇ ਹਿਸਾਬ ਨਾਲ ਪਹਿਲਵਾਨਾਂ ਨੇ ਦਰਸ਼ਕਾਂ ਨੂੰ ਆਪਣੇ ਸ਼ਕਤੀ ਦੇ ਪ੍ਰਦਰਸ਼ਨ ਦਿਖਾਏ | ਪਟਕੇ ਦੀ ਕੁਸ਼ਤੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਪਿੰਡ ਮਾਹਿਲ ਗਹਿਲਾ ਦੇ ਪਹਿਲਵਾਨੀ 'ਚ ਉਭਰਦੇ ਨੌਜਵਾਨ ਬੱਬਲੂ ਮਾਹਿਲ ਗਹਿਲਾ ਤੇ ਮੁਸਤਫ਼ਾ ਧਲੇਤਾ ਵਿਚਕਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਮੁੱਖ ਸੇਵਾਦਾਰ ਲਾਲਾ ਹੰਭੀਰ ਚੰਦ ਵਲੀ ਧਾਰਮਿਕ ਅਸਥਾਨ ਝਿੰਗੜਾਂ, ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਸਰਪੰਚ ਕਸ਼ਮੀਰ ਕੌਰ, ਬਿਕਰਮਜੀਤ ਸਿੰਘ ਵਿੱਕੀ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਸ਼ਿੰਦਰਪਾਲ, ਹਰਮਨਪ੍ਰੀਤ ਸਿੰਘ ਮਨੀ, ਲਾਲ ਚੰਦ, ਸੁਨੀਲ ਪਹਿਲਵਾਨ, ਰੋਸ਼ਨ ਲਾਲ, ਅਵਤਾਰ ਰਾਮ ਰਾਏਪੁਰ ਡੱਬਾ, ਮੁਲਖ ਰਾਜ ਤੇ ਜੋਗਿੰਦਰ ਸਿੰਘ ਮਾਹਲ ਸਾਬਕਾ ਏ. ਐਸ. ਆਈ., ਰਾਜੂ ਪਹਿਲਵਾਨ, ਪੰਮਾ ਰਾਏਪੁਰ ਡੱਬਾ, ਸੁਖਵੰਤ ਸਿੰਘ, ਬੁੱਧ ਖਾਨ, ਸੋਢੀ ਸਿੰਘ, ਚੰਦਨ, ਬਲਵੀਰ ਚੰਦ, ਪ੍ਰਸ਼ੋਤਮ ਪਹਿਲਵਾਨ, ਹਸੀਨ ਮੁਹੰਮਦ, ਮੁਸ਼ਤਾਕ ਮੁਹੰਮਦ ਆਦਿ ਦਰਬਾਰ ਲੱਖ ਦਾਤਾ ਪੀਰ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕਰਵਾਈ ਗਈ | ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਭੈੜੀ ਮਾਰ ਤੋਂ ਬਚਾਉਣ ਲਈ ਪੇਂਡੂ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਪਟਕੇ ਦੀ ਕੁਸ਼ਤੀ ਬੱਬਲੂ ਮਾਹਿਲ ਗਹਿਲਾ ਨੇ ਮੁਸਤਫ਼ਾ ਧੁਲੇਤਾ ਨੂੰ ਚਿੱਤ ਕਰਕੇ ਪਹਿਲੇ ਇਨਾਮ 'ਤੇ ਕਬਜ਼ਾ ਕੀਤਾ | ਜਦ ਕਿ ਦੋ ਨੰਬਰ ਕੁਸ਼ਤੀ 'ਚ ਸਲੀਮ ਧੁਲੇਤਾ ਨੇ ਮਨਜੀਤ ਚੌਹੜਾ ਨੂੰ ਅਤੇ ਤਿੰਨ ਨੰਬਰ ਦੀ ਕੁਸ਼ਤੀ 'ਚ ਦੁੱਲਾ ਮਾਹਿਲ ਗਹਿਲਾ ਨੇ ਸਲੀਮ ਚੌਹੜਾ ਨੂੰ ਹਰਾ ਕੇ ਆਪਣੇ ਆਪਣੇ ਇਨਾਮ 'ਤੇ ਕਬਜ਼ਾ ਕੀਤਾ | ਪ੍ਰਬੰਧਕਾਂ ਵਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਉਨ੍ਹਾਂ ਦਾ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਇੰਟਰਨੈਸ਼ਨਲ ਕੁਮੈਂਟਰ ਤੇਲੂ ਰਾਮ ਭੱਟੀ ਗੜ੍ਹਪਧਾਣਾ ਵਲੋਂ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਉਨ੍ਹਾਂ ਪ੍ਰਬੰਧਕ ਕਮੇਟੀ ਦੀ ਤਰਫੋਂ ਛਿੰਝ ਮੇਲੇ ਵਿਚ ਪੁੱਜੀਆਂ ਸ਼ਖ਼ਸੀਅਤਾਂ ਤੇ ਦਰਸ਼ਕ ਵੀਰਾਂ ਦਾ ਧੰਨਵਾਦ ਕਰਦਿਆਂ ਛਿੰਝ ਮੇਲੇ ਦੀ ਵਧਾਈ ਦਿੱਤੀ | ਇਸ ਮੌਕੇ ਦਰਬਾਰ ਦੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ ਤੋਂ ਇਲਾਵਾ ਪਿੰਡ ਵਾਸੀ ਇਲਾਕਾ ਨਿਵਾਸੀ ਦਰਸ਼ਕ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਿਆਨਕ ਬਿਮਾਰੀ ਦੀ ਲਪੇਟ 'ਚ ਆ ਕੇ ਝੋਨੇ ਦੀ ਬਰਬਾਦ ਹੋਈ ਫ਼ਸਲ ਕਾਰਨ ਕਿਸਾਨ ਡੂੰਘੀਆਂ ਸੋਚਾਂ ਵਿਚ ਫਸੇ-ਮਕਸੂਦਪੁਰ ਅਗਲੀ ਖ਼ਬਰ ਬੱਬਰ ਅਕਾਲੀ ਸ਼ਹੀਦ ਬਿਸ਼ਨ ਸਿੰਘ ਮਾਂਗਟ ਦੀ ਬਰਸੀ ਮਨਾਈ
Ad Position 24