26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡੀ.ਏ.ਵੀ. ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਗਮੇ • ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਬਣਾਈ ਜਗ੍ਹਾ

Ad Position 21
No active advertisement
ਅਜੀਤ ਡੈਸਕ 17-10-2025
ਜਗਰਾਉਂ, 16 ਅਕਤੂਬਰ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੀ.ਏ.ਵੀ. ਰਾਜ ਪੱਧਰੀ ਟੂਰਨਾਮੈਂਟ ਜੋ ਕਿ ਪੁਲਿਸ ਡੀ.ਏ.ਵੀ. ਜਲੰਧਰ ਵਿਖੇ ਹੋਇਆ | ਉਸ 'ਚ ਸਕੂਲ ਦੇ ਅਰਚਰੀ ਖਿਡਾਰੀਆਂ ਨੇ ਆਪਣੀ ਨਿਸ਼ਾਨੇਬਾਜ਼ੀ ਦਾ ਸਰਵਉੱਚ ਪ੍ਰਦਰਸ਼ਨ ਕਰਕੇ 6 ਸੋਨ ਤਗਮੇ, 11 ਚਾਂਦੀ ਤਗਮੇ, ਇਕ ਕਾਂਸੀ ਦਾ ਤਗਮਾ ਅਤੇ ਤਿੰਨ ਟੀਮ ਟਰਾਫ਼ੀਆਂ ਜਿੱਤ ਕੇ ਨੈਸ਼ਨਲ ਖੇਡਾਂ ਵਿਚ ਆਪਣੀ ਜਗ੍ਹਾ ਬਣਾਈ ਹੈ | ਅਨੁਸ਼ਕਾ ਸ਼ਰਮਾ ਨੇ ਅੰਡਰ-17 'ਚ ਤਿੰਨ ਚਾਂਦੀ ਦੇ ਮੈਡਲ ਜਿੱਤ ਕੇ ਫਸਟ ਰਨਰ ਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ | ਕੁੜੀਆਂ ਇੰਡੀਅਨ ਰਾਊਾਡ ਅੰਡਰ-14 ਵਿਚ ਟਵੀਸ਼ਾ ਨੇ ਤਿੰਨ ਸੋਨ ਤਗਮੇ ਤੇ ਪਰਾਸੀ ਰਾਣੀ ਨੇ ਤਿੰਨ ਚਾਂਦੀ ਤਗਮੇ ਪ੍ਰਾਪਤ ਕਰਕੇ ਓਵਰਆਲ ਫਸਟ ਟੀਮ ਟਰਾਫ਼ੀ ਜਿੱਤੀ | ਲੜਕੇ ਇੰਡੀਅਨ ਰਾਊਾਡ ਅੰਡਰ-14 ਵਿਚ ਕਿ੍ਸ਼ਵ ਗੁਪਤਾ ਨੇ ਤਿੰਨ ਸੋਨ ਤਗਮੇ ਅਤੇ ਕਿ੍ਸ਼ਵ ਦੁੱਗਲ ਨੇ ਤਿੰਨ ਚਾਂਦੀ ਦੇ ਮੈਡਲ ਹਾਸਲ ਕੀਤੇ | ਭਵਈਸ਼ਵਰ ਸਿੰਘ ਨੇ ਦੋ ਚਾਂਦੀ ਅਤੇ ਇਕ ਕਾਂਸੀ ਦਾ ਮੈਡਲ ਪ੍ਰਾਪਤ ਕਰਕੇ ਅੰਡਰ 14 ਸਾਲਾ ਖਿਡਾਰੀਆਂ ਨੇ ਓਵਰਆਲ ਫਸਟ ਰਨਰ ਅੱਪ ਦੀ ਟਰਾਫ਼ੀ ਪ੍ਰਾਪਤ ਕੀਤੀ | ਇਹ ਛੇ ਖਿਡਾਰੀ ਨੈਸ਼ਨਲ ਖੇਡਾਂ ਲਈ ਵੀ ਚੁਣੇ ਗਏ | ਇਸ ਤੋਂ ਇਲਾਵਾ ਸੌਰਿਆ ਗੇਦਰ ਅਤੇ ਤਾਰਕ ਸ਼ਰਮਾ ਨੇ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ | ਇਨ੍ਹਾਂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਵੇਦ ਵਰਤ ਪਲਾਹ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਜਿੱਤ ਹਾਸਲ ਕਰਨ 'ਤੇ ਮੁਬਾਰਕਬਾਦ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਨਾ ਦਿੱਤੀ ਗਈ | ਇਸ ਸਮੇਂ ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਡੀ.ਪੀ.ਈ. ਸੁਰਿੰਦਰ ਪਾਲ ਵਿੱਜ ਅਤੇ ਡੀ.ਪੀ.ਈ. ਸੁਰਿੰਦਰ ਕੌਰ ਤੂਰ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੀ ਪਿ੍ੰਸੀਪਲ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਸੁਹਿਰਦ-ਵਿਧਾਇਕ ਹਾਕਮ ਸਿੰਘ • ਬੜੂੰਦੀ ਤੋਂ ਵੱਖ-ਵੱਖ ਪਿੰਡਾਂ ਨੂੰ...
Ad Position 24