22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ ਸਰਕਾਰ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਆਰਥਿਕ ਮਦਦ ਕਰੇ - ਬਲਕਾਰ ਸਿੰਘ, ਤਰਸੇਮ ਸਿੰਘ <br/>

Ad Position 21
No active advertisement
ਅਜੀਤ ਡੈਸਕ 17-10-2025
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿੰਡਾਂ 'ਚ ਮਿੱਟੀ ਦੇ ਭਾਂਡੇ ਵੇਚਣ ਵਾਲੇ ਬਲਕਾਰ ਸਿੰਘ ਤੇ ਤਰਸੇਮ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਅਤੇ ਭਾਂਡੇ ਬਣਾ ਕੇ ਵੇਚਣ ਦਾ ਕੰਮ ਜ਼ੋਰਾਂ 'ਤੇ ਚੱਲਦਾ ਸੀ, ਪਰ ਜਦੋਂ ਦੀਆਂ ਮਾਰਕੀਟ ਵਿਚ ਚੀਨੀ ਬਿਜਲਈ ਲੜੀਆਂ ਮਾਰਕੀਟਾਂ ਵਿਚ ਆ ਗਈਆਂ, ਉਨ੍ਹਾਂ ਨੇ ਜਿੱਥੇ ਮਿੱਟੀ ਦੇ ਦੀਵਿਆਂ ਦੀ ਲੋਅ ਮੱਧਮ ਕਰ ਦਿੱਤੀ, ਉਥੇ ਦੂਜੀਆਂ ਧਾਤਾਂ ਦੇ ਭਾਂਡੇ ਆਉਣ ਕਾਰਨ ਮਿੱਟੀ ਦੇ ਭਾਂਡੇ ਬਣਾ ਕੇ ਵੇਚਣ ਵਾਲੇ ਲੋਕਾਂ ਦਾ ਧੰਦਾ ਚੌਪਟ ਕਰਕੇ ਰੱਖ ਦਿੱਤਾ | ਜਿਸ ਕਾਰਨ ਉਨ੍ਹਾਂ ਨੂੰ ਬਣੇ ਬਣਾਏ ਮਿੱਟੀ ਦੇ ਦੀਵੇ ਅਤੇ ਹੋਰ ਭਾਂਡੇ ਤਰਨ ਤਾਰਨ ਤੋਂ ਲਿਆ ਕੇ ਦੀਵਾਲੀ ਮੌਕੇ ਵੇਚ ਕੇ ਆਪਣੇ ਬੱਚਿਆਂ ਦਾ ਢਿੱਡ ਭਰਨਾ ਪੈਂਦਾ ਹੈ | ਕਿਉਂਕਿ ਭਾਂਡੇ ਬਣਾਉਣ ਵਾਲਾ ਮਟੀਰੀਅਲ ਬਹੁਤ ਮਹਿੰਗਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਈ ਵਾਰੀ ਤਰਨ ਤਾਰਨ ਤੋਂ ਮਿੱਟੀ ਦੇ ਦੀਵੇ ਅਤੇ ਹੋਰ ਮਿੱਟੀ ਦੇ ਬਣੇ ਘਰੇਲੂ ਭਾਂਡੇ ਲਿਆਉਣ ਸਮੇਂ ਟੁੱਟ ਵੀ ਜਾਂਦੇ ਹਨ | ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਘਾਟਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ 'ਚ ਬਹੁਤ ਸਾਰੇ ਕਾਰੀਗਰ ਮਿੱਟੀ ਦੇ ਭਾਂਡੇ ਬਣਾ ਕੇ ਵੇਚਦੇ ਸਨ ਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਸੌਖਾ ਹੋ ਜਾਂਦਾ ਸੀ, ਪਰ ਹੁਣ ਤਾਂ ਲਗਭਗ ਪੰਜਾਬ ਵਿਚੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਖ਼ਤਮ ਹੀ ਹੋ ਚੁੱਕਾ ਹੈ | ਕਿਉਂਕਿ ਕੋਈ ਟਾਵਾਂ-ਟਾਵਾਂ ਹੀ ਮਿੱਟੀ ਦੇ ਭਾਂਡੇ ਬਣਾਉਂਦਾ ਹੋਵੇਗਾ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਿੱਟੀ ਦੇ ਭਾਂਡੇ ਬਣਾਉਣ ਦੇ ਬੰਦ ਹੋ ਗਏ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਕਾਰੀਗਰਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰੇ |

Ad Position 22
No active advertisement
ਪਿਛਲੀ ਖ਼ਬਰ ਸੰਧਵਾਂ 'ਚ 'ਆਪ' ਆਗੂਆਂ ਤੇ ਵਰਕਰਾਂ ਦੀ ਮੀਟਿੰਗ ਅੱਜ <br/> ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਨੁਕਸਾਨੀ ਫ਼ਸਲ ਦਾ ਤੁਰੰਤ ਮੁਆਵਜ਼ਾ ਦੇਵੇ - ਸੰਧੂ <br/>
Ad Position 24