22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗੰਦੇ ਪਾਣੀ ਦੇ ਟੋਭੇ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ, ਸਮੱਸਿਆ ਦੇ ਹੱਲ ਲਈ ਲਾਈ ਗੁਹਾਰ

Ad Position 21
No active advertisement
ਅਜੀਤ ਡੈਸਕ 17-10-2025
ਸੜੋਆ, 16 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਦੀ ਸਫਾਈ ਵਿਵਸਥਾ ਦਾ ਵੈਸੇ ਤਾਂ ਪਿਛਲੇ ਕਈ ਮਹੀਨਿਆ ਤੋਂ ਬੁਰਾ ਹਾਲ ਹੈ, ਪਰ ਹੁਣ ਤਾਂ ਸਥਿਤੀ ਉਸ ਵੇਲੇ ਤੋਂ ਹੋਰ ਵੀ ਵਿਗੜ ਚੁੱਕੀ ਹੈ | ਇਹ ਸਾਰਾ ਕੰਮ ਉਦੋਂ ਕਰਵਾਇਆ ਗਿਆ ਜਦੋਂ ਪੰਚਾਇਤਾਂ ਭੰਗ ਹੋਈਆਂ ਸਨ | ਉਸ ਟਾਈਮ ਪਿੰਡ ਦਾ ਖਾਸਮ ਖਾਸ ਦੱਸਿਆ ਜਾਂਦਾ ਹੈ ਜਿਸ ਨੇ ਇਹ ਸਾਰਾ ਕੰਮ ਕਰਵਾਇਆ ਹੈ ਤੇ ਜਾਣ ਬੁੱਝ ਕੇ ਪੰਚਾਇਤ ਦੇ ਮੱਥੇ ਮੜ ਦਿੱਤਾ ਗਿਆ ਹੈ ਜਦ ਕਿ ਗੰਦੇ ਪਾਣੀ ਦੇ ਨਿਕਾਸ ਨੂੰ ਪੰਜਾਬ ਵਕਫ ਬੋਰਡ ਦੀ ਜ਼ਮੀਨ ਵਿਚ ਕਰਕੇ ਮੁਹੱਲਾ ਨਿਵਾਸੀਆ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ ਅਤੇ ਜੋ ਪਾਈਪ ਲਾਈਨ ਇਸ ਜ਼ਮੀਨ 'ਚ ਹੀ ਪਾਈ ਗਈ ਹੈ ਮੇਨ ਹੋਲ ਤੋਂ ਪੂਰੀ ਤਰਾ ਬੰਦ ਹੋਣ ਕਰਕੇ ਇਹ ਸਾਰੀ ਸਮੱਸਿਆ ਆ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਪੰਚ ਸੁੱਚਾ ਸਿੰਘ ਸੜੋਆ ਤੇ ਪਵਨ ਕੁਮਾਰ ਵਲੋਂ ਕੀਤਾ | ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਪੰਜਾਬ ਵੱਕਫ ਬੋਰਡ ਦੀ ਖਾਲੀ ਪਈ ਜ਼ਮੀਨ ਵਿਚ ਗੰਦੇ ਪਾਣੀ ਦਾ ਨਿਕਾਸ ਨਾਲ ਜਿਥੇ ਮੱਛਰ ਮੱਖੀਆਂ ਦੀ ਭਰਮਾਰ ਹੈ ਉਥੇ ਹੀ ਗੰਦੀ ਬਦਬੂ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ | ਮੁਹੱਲਾ ਵਾਸੀਆਂ ਵਲੋਂ ਵਾਰ-ਵਾਰ ਸੰਬੰਧਤ ਅਧਿਕਾਰੀਆਂ ਨੂੰ ਇਸ ਨਰਕ ਭਰੇ ਮਹੌਲ ਤੋਂ ਨਿਜਾਤ ਦਵਾਉਣ ਦੀ ਵੀ ਅਪੀਲ ਕੀਤੀ ਗਈ ਮਗਰ ਹੁਣ ਤੱਕ ਕਿਸੇ ਵੀ ਅਧਿਕਾਰੀ ਨੇ ਮੁਹੱਲਾ ਨਿਵਾਸੀਆਂ ਦੀ ਸਮੱਸਿਆ ਦੇ ਹੱਲ ਲਈ ਮੌਕਾ ਤੱਕ ਨਹੀਂ ਵੇਖਿਆ | ਸੁੱਚਾ ਸਿੰਘ ਸੜੋਆ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਖਾਸ ਕਰਕੇ ਦੀਵਾਲੀ ਨੇੜੇ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਗੰਦੇ ਪਾਣੀ ਦੀ ਅਜਿਹੀ ਭਿਆਨਕ ਸਥਿਤੀ ਦਾ ਬਣ ਜਾਣਾ ਬਹੁਤ ਚਿੰਤਾਜਨਕ ਹੈ | ਹਾਲਾਂਕਿ ਇਸ ਚਿੰਤਾਜਨਕ ਸਥਿਤੀ ਨੂੰ ਗ੍ਰਾਮ ਪੰਚਾਇਤ ਤੇ ਹੋਰ ਅਧਿਕਾਰੀਆਂ ਵਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਮੁਹੱਲਾ ਨਿਵਾਸੀ ਢਾਡੇ ਪ੍ਰੇਸ਼ਾਨ ਹਨ | ਉਨ੍ਹਾਂ ਆਖਿਆ ਕਿ ਇਸ ਜਗ੍ਹਾ ਲੱਗੇ ਗੰਦੇ ਪਾਣੀ ਦੇ ਛੱਪੜ ਕੋਲੋ ਲੰਘਣਾ ਅਤਿ ਮੁਸ਼ਕਿਲ ਹੋ ਗਿਆ ਹੈ, ਖੜ੍ਹਾ ਗੰਦਾ ਪਾਣੀ ਬਦਬੂ ਮਾਰਦਾ ਹੈ ਤੇ ਉਪਰ ਤੋਂ ਮੱਛਰ ਮੱਖੀਆਂ ਅਤੇ ਜ਼ਹਿਰੀਲੇ ਸੱਪਾਂ ਨੂੰ ਵੀ ਦੇਖਿਆ ਗਿਆ ਉਨ੍ਹਾਂ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ | ਇਸ ਸੰਬੰਧੀ ਬੀ. ਡੀ. ਪੀ. ਓ. ਸੜੋਆ ਨੇ ਆਖਿਆ ਕਿ ਜਲਦੀ ਹੀ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਇਲਾਕਾ ਵਾਸੀ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਨੂੰ ਦੇਣ ਤਰਜੀਹ-ਸੰਤ ਪ੍ਰੇਮ ਸਿੰਘ ਅਗਲੀ ਖ਼ਬਰ ਸੂਰਾਪੁਰ ਵਿਖੇ ਛਿੰਝ ਮੇਲਾ ਕਰਵਾਇਆ
Ad Position 24