22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੂਰਾਪੁਰ ਵਿਖੇ ਛਿੰਝ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 17-10-2025
ਬੰਗਾ, 16 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਅਮਰੀ ਦੀ ਯਾਦ ਤੇ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਪਿੰਡ ਸੂਰਾਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ 'ਚ ਛਿੰਝ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ | ਛਿੰਝ ਮੇਲੇ ਦੇ ਅਖਾੜੇ 'ਚ ਪਹੁੰਚ ਰਹੇ ਪਹਿਲਵਾਨਾਂ ਭਾਗ ਲਿਆ | ਇਸ ਦੌਰਾਨ ਵੱਖ-ਵੱਖ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ ਤੇ ਆਖਰ 'ਚ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਅਰਸ਼ ਅਤੇ ਛੋਟਾ ਜੱਸਾ ਬਾਹੜੋਵਾਲ ਦੇ ਵਿਚਕਾਰ ਫਸਵਾਂ ਮੁਕਾਬਲਾ ਹੋਇਆ, ਜਿਸ 'ਚ ਦੋਹਾਂ ਪਹਿਲਵਾਨਾਂ ਵਲੋਂ ਜਦੋ ਜਹਿਦ ਕਰਦਿਆਂ ਆਖਰ ਵਿਚ ਛੋਟਾ ਜੱਸਾ ਬਾਹੜੋਵਾਲ ਨੇ ਅਰਸ਼ ਪਹਿਲਵਾਨ ਨੂੰ ਹਰਾ ਕੇ ਪਟਕੇ ਦਾ ਇਨਾਮ ਆਪਣੀ ਝੋਲੀ 'ਚ ਪਾਇਆ | ਪਟਕੇ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪ੍ਰਧਾਨ ਕੁਲਬੀਰ ਸਿੰਘ ਦੀਪਾ ਨੰਬਰਦਾਰ ਨਿਊ ਦੀਪ ਬੱਸ ਦੇ ਟਰਾਂਸਪੋਰਟਰ ਵਲੋਂ ਇਨਾਮ ਵੰਡੇ ਗਏ | ਕੁਸ਼ਤੀ ਦੇ ਅਖਾੜੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਲੱਖ ਦਾਤਾ ਪੀਰ ਅਸਥਾਨ ਪਿੰਡ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਤੇ ਝਿੜੀ ਅਸਥਾਨ ਪਿੰਡ ਪੱਲੀ ਝਿੱਕੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਹਾਜ਼ਰੀ ਲਗਵਾਈ ਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਛਿੰਝ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਨੰਬਰਦਾਰ, ਅਮਨਦੀਪ ਸਿੰਘ ਸਰਪੰਚ, ਬਹਾਦਰ ਸਿੰਘ ਸਕੱਤਰ, ਪਰਮਿੰਦਰ ਸਿੰਘ ਖਜ਼ਾਨਚੀ, ਪਰਮਜੀਤ ਸਿੰਘ ਨੰਬਰਦਾਰ, ਸਤਪਾਲ ਨੰਬਰਦਾਰ, ਹਰਜਿੰਦਰ ਸਿੰਘ ਬਾਈ, ਦਵਿੰਦਰ ਸਿੰਘ ਬੰਗੜ, ਦਿਲਬਾਗ ਸਿੰਘ ਬੰਗੜ, ਜਸਵੀਰ ਸਿੰਘ ਪੰਚ, ਦਵਿੰਦਰ ਸਿੰਘ ਪੰਚ, ਦਰਸ਼ਨ ਰਾਮ, ਜਾਗਰ ਰਾਮ ਪੰਚ, ਦਰਸ਼ਨ ਰਾਮ ਚੇਲਾ, ਅਵਤਾਰ ਸਿੰਘ ਬਾਈ, ਲਾਡੀ, ਡੀ.ਐਸ.ਪੀ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ, ਜੋਤੀ, ਸੋਨੂੰ, ਸਤਬੀਰ, ਹਰਪ੍ਰੀਤ, ਜਸਬੀਰ ਸਿੰਘ, ਭੁਪਿੰਦਰ ਸਿੰਘ, ਗੁਰਮੇਲ ਸਿੰਘ ਤੰਬੜ, ਬਲਵੀਰ ਸਿੰਘ, ਨਿਰੰਜਨ ਸਿੰਘ ਚੱਕੀ ਵਾਲਾ ਅਤੇ ਸਮੂਹ ਛਿੰਝ ਕਮੇਟੀ ਮੈਂਬਰ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਆਦਿ ਹਾਜ਼ਰ ਸਨ |
16 ਨਵਾਂਸ਼ਹਿਰ 20
Ad Position 22
No active advertisement
ਪਿਛਲੀ ਖ਼ਬਰ ਗੰਦੇ ਪਾਣੀ ਦੇ ਟੋਭੇ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ, ਸਮੱਸਿਆ ਦੇ ਹੱਲ ਲਈ ਲਾਈ ਗੁਹਾਰ ਅਗਲੀ ਖ਼ਬਰ ਫੁੱਲੇਚੱਕ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਝੋਨਾ ਖੇਤਾਂ 'ਚ ਵਾਹਿਆ <br/>
Ad Position 24