17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮੋਦੀ ਵਲੋਂ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 06-11-2025

ਟੀਮ ਦੀ ਸ਼ਾਨਦਾਰ ਵਾਪਸੀ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ, 5 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਜੇਤੂ ਭਾਰਤੀ ਮਹਿਲਾ ਕਿ੍ਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਲਗਾਤਾਰ ਤਿੰਨ ਹਾਰਾਂ ਦੇ ਔਖੇ ਪੜਾਅ ਨੂੰ ਸਹਿਣ ਕਰਨ ਤੋਂ ਬਾਅਦ ਵਿਸ਼ਵ ਕੱਪ 'ਚ ਖਿਡਾਰੀਆਂ ਦੀ 'ਸ਼ਾਨਦਾਰ ਲਚਕਤਾ ਅਤੇ ਵਾਪਸੀ' ਲਈ ਪ੍ਰਸੰਸਾ ਕੀਤੀ | ਪ੍ਰਧਾਨ ਮੰਤਰੀ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਿਡਾਰੀਆਂ ਨੂੰ ਹੋਈ ਟ੍ਰੋਲਿੰਗ ਦਾ ਵੀ ਜ਼ਿਕਰ ਕੀਤਾ ਅਤੇ ਵਾਪਸੀ ਕਰਨ ਤੇ ਇਤਿਹਾਸ ਰਚਣ ਲਈ ਮਿਸਾਲੀ ਮਾਨਸਿਕ ਤਾਕਤ ਦਿਖਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | 2017 ਵਿਸ਼ਵ ਕੱਪ ਤੋਂ ਬਾਅਦ ਮੋਦੀ ਨਾਲ ਆਪਣੀ ਪਿਛਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਟੀਮ ਉਦੋਂ ਬਿਨਾਂ ਟਰਾਫੀ ਦੇ ਆਈ ਸੀ ਅਤੇ ਉਮੀਦ ਜਤਾਈ ਸੀ ਕਿ ਉਹ ਸਫਲਤਾ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਨਾਲ ਜ਼ਿਆਦਾ ਵਾਰ ਮਿਲਣਗੇ | ਉਪ-ਕਪਤਾਨ ਸਮਿ੍ਤੀ ਮੰਧਾਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸ਼ਬਦ ਪ੍ਰੇਰਣਾ ਦਾ ਇਕ ਵੱਡਾ ਸਰੋਤ ਸਨ | ਹਰਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਮੰਗਲਵਾਰ ਸ਼ਾਮ ਨੂੰ ਮੀਟਿੰਗ ਲਈ ਦਿੱਲੀ ਪਹੁੰਚੀ ਸੀ | ਗੱਲਬਾਤ ਦੌਰਾਨ 'ਪਲੇਅਰ ਆਫ਼ ਦਾ ਟੂਰਨਾਮੈਂਟ' ਦੀਪਤੀ ਸ਼ਰਮਾ ਨੇ ਮੋਦੀ ਨੂੰ ਦੱਸਿਆ ਕਿ ਉਹ 2017 ਤੋਂ ਉਨ੍ਹਾਂ ਨੂੰ ਮਿਲਣ ਦੀ ਉਡੀਕ ਕਰ ਰਹੀ ਸੀ, ਉਸ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਉਦੋਂ ਉਸ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ ਸੀ | ਹਰਮਨਪ੍ਰੀਤ ਨੇ ਮੋਦੀ ਨੂੰ ਪੁੱਛਿਆ ਕਿ ਉਹ ਹਰ ਸਮੇਂ ਵਰਤਮਾਨ 'ਚ ਕਿਵੇਂ ਰਹਿੰਦੇ ਹਨ, ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਇਹ ਸਮੇਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹਿੱਸਾ ਅਤੇ ਆਦਤ ਬਣ ਗਈ ਹੈ | ਉਨ੍ਹਾਂ (ਮੋਦੀ) ਨੇ ਟੀਮ ਦੇ ਸਫ਼ਰ ਦੇ ਕੁਝ ਯਾਦਗਾਰੀ ਪਲਾਂ ਨੂੰ ਵੀ ਯਾਦ ਕੀਤਾ, ਜਿਸ 'ਚ 2021 'ਚ ਇੰਗਲੈਂਡ ਖ਼ਿਲਾਫ਼ ਹਰਲੀਨ ਦਿਓਲ ਦਾ ਸ਼ਾਨਦਾਰ ਕੈਚ ਵੀ ਸ਼ਾਮਿਲ ਸੀ, ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ | ਹਲਕੇ ਲਹਿਜੇ 'ਚ ਮੋਦੀ ਨੇ ਫਾਈਨਲ 'ਚ ਅਮਨਜੋਤ ਕੌਰ ਦੇ ਕਰਤੱਬ ਵਿਖਾਉਣ ਵਾਲੇ ਕੈਚ ਬਾਰੇ ਵੀ ਗੱਲ ਕੀਤੀ | ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਕਿ ਕੈਚ ਕਰਦੇ ਸਮੇਂ ਤੁਸੀਂ ਗੇਂਦ ਨੂੰ ਜ਼ਰੂਰ ਦੇਖ ਰਹੇ ਹੋਵੋਗੇ ਪਰ ਕੈਚ ਕਰਨ ਤੋਂ ਬਾਅਦ ਤੁਸੀਂ ਟਰਾਫ਼ੀ ਨੂੰ ਦੇਖ ਰਹੇ ਹੋਵੋਗੇ | ਕ੍ਰਾਂਤੀ ਗੌੜ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਦਾ ਭਰਾ ਉਨ੍ਹਾਂ ਦਾ ਬਹੁਤ ਵੱਡਾ ਪ੍ਰਸੰਸਕ ਹੈ, ਜਿਸ 'ਤੇ ਉਨ੍ਹਾਂ ਨੇ ਉਸ ਨੂੰ ਮਿਲਣ ਲਈ ਖੁੱਲ੍ਹਾ ਸੱਦਾ ਦਿੱਤਾ | ਮੋਦੀ ਨੇ ਖਿਡਾਰੀਆਂ ਨੂੰ ਖਾਸ ਕਰਕੇ ਦੇਸ਼ ਭਰ ਦੀਆਂ ਲੜਕੀਆਂ ਵਿਚਾਲੇ, 'ਫਿੱਟ ਇੰਡੀਆ' ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਨੇ ਮੋਟਾਪੇ ਦੀ ਵੱਧ ਰਹੀ ਸਮੱਸਿਆ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਤੰਦਰੁਸਤੀ ਅਤੇ ਸਰੀਰਕ ਗਤੀਵਿਧੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਬਿਹਾਰ 'ਚ ਪਹਿਲੇ ਪੜਾਅ ਤਹਿਤ ਵੋਟਾਂ ਅੱਜ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਸੰਦੇਸ਼ ਮਨੁੱਖਤਾ ਦੇ ਮਾਰਗਦਰਸ਼ਕ-ਪ੍ਰਧਾਨ ਮੰਤਰੀ
Ad Position 24