28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਕੂਬਾ ਡਾਈਵਿੰਗ ਦੌਰਾਨ ਗਾਇਕ ਜ਼ੁਬੀਨ ਦੀ ਮੌਤ

Ad Position 21
No active advertisement
ਅਜੀਤ ਡੈਸਕ 20-09-2025

ਸਿੰਗਾਪੁਰ 'ਚ ਵਾਪਰਿਆ ਹਾਦਸਾ
ਗੁਹਾਟੀ, 19 ਸਤੰਬਰ (ਪੀ. ਟੀ. ਆਈ.)-'ਯਾ ਅਲੀ' ਦੇ ਗਾਇਕ ਜ਼ੁਬੀਨ ਗਰਗ ਦਾ ਸਿੰਗਾਪੁਰ 'ਚ ਸਕੂਬਾ ਡਾਈਵਿੰਗ ਦÏਰਾਨ ਦਿਹਾਂਤ ਹੋ ਗਿਆ ਹੈ | ਉਹ 52 ਸਾਲ ਦੇ ਸਨ | ਜ਼ੁਬੀਨ ਗਰਗ ਨੇ 2006 ਦੀ ਇਮਰਾਨ ਹਾਸ਼ਮੀ ਦੀ ਫਿਲਮ ਗੈਂਗਸਟਰ ਦੇ ਗੀਤ 'ਯਾ ਅਲੀ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ | ਉਹ ਤਿੰਨ ਦਿਨਾਂ 'ਨÏਰਥ ਈਸਟ ਫੈਸਟੀਵਲ' 'ਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ, ਜੋ ਕਿ ਸ਼ੁੱਕਰਵਾਰ ਨੂੰ ਸ਼ੁਰੂ ਹੋਣਾ ਸੀ | ਫੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਜਾਰੀ ਇਕ ਬਿਆਨ 'ਚ ਇਸ ਸੰਬੰਧੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਗਿਆ ਕਿ ਗਰਗ ਨੂੰ ਸਕੂਬਾ ਡਾਈਵਿੰਗ ਦੌਰਾਨ ਸਾਹ ਲੈਣ 'ਤੇ ਮੁਸ਼ਕਿਲ ਹੋਈ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ | ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੂੰ ਦੁਪਹਿਰ 2.30 ਵਜੇ ਦੇ ਕਰੀਬ ਆਈ.ਸੀ.ਯੂ. 'ਚ ਮਿ੍ਤਕ ਐਲਾਨ ਦਿੱਤਾ ਗਿਆ | ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿਨੌਰ 'ਚ ਬੱਦਲ ਫਟਿਆ, ਬਗੀਚੇ ਤਬਾਹ, ਢਿਗਾਂ ਡਿਗਣ ਨਾਲ 425 ਸੜਕਾਂ ਬੰਦ ਅਗਲੀ ਖ਼ਬਰ ਪਾਕਿਸਤਾਨ ਮੈਨੂੰ ਘਰ ਵਰਗਾ ਲੱਗਿਆ, ਨਿਪਾਲ ਤੇ ਬੰਗਲਾਦੇਸ਼ 'ਚ ਵੀ ਵਿਦੇਸ਼ ਵਰਗਾ ਨਹੀਂ ਲਗਦਾ-ਸੈਮ ਪਿਤ੍ਰੋਦਾ
Ad Position 24