29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲਾ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ

ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- 645 ਕਰੋੜ ਰੁਪਏ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਨਾਲ ਸਬੰਧਤ...

Ad Position 21
No active advertisement
ਅਜੀਤ ਡੈਸਕ 29-09-2026

ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- 645 ਕਰੋੜ ਰੁਪਏ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਨਾਲ ਸਬੰਧਤ ਘੁਟਾਲੇ ਦੇ ਮਾਮਲੇ ’ਚ ਇੰਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ’ਚ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸਰਕਾਰੀ ਖਾਤਿਆਂ ਦੇ ਬਕਾਇਆ ’ਚ ਕਥਿਤ ਗੜਬੜ ਨਾਲ ਜੁੜੇ ਮਾਮਲੇ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ।

ਈ.ਡੀ. ਦੀਆਂ ਟੀਮਾਂ ਵਲੋਂ ਜਿਨ੍ਹਾਂ ਟਿਕਾਣਿਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ’ਚ ਚੰਡੀਗੜ੍ਹ ਦੇ ਸੈਕਟਰ-8 ਸਥਿਤ ਮਲਿਕ ਜਵੈਲਰਜ਼ ਅਤੇ ਸੈਕਟਰ-35 ਸਥਿਤ ਭਾਰਤ ਡਿਸਟ੍ਰੀਬਿਊਟਰ ਸਮੇਤ ਹੋਰ ਟਿਕਾਣੇ ਵੀ ਸ਼ਾਮਲ ਹਨ। ਇਨ੍ਹਾਂ ਥਾਵਾਂ ’ਤੇ ਈ.ਡੀ. ਦੇ ਅਧਿਕਾਰੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ.) ਦੀ ਸੁਰੱਖਿਆ ਹੇਠ ਜਾਂਚ ਕਰ ਰਹੇ ਹਨ। ਜਾਣਕਾਰੀ ਅਨੁਸਾਰ ਜਾਂਚ ਦੌਰਾਨ ਈ.ਡੀ. ਦੀਆਂ ਟੀਮਾਂ ਵਲੋਂ ਸਬੰਧਤ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਛਾਪੇਮਾਰੀ ਦੌਰਾਨ ਹੁਣ ਤੱਕ ਕੀ ਕੁਝ ਬਰਾਮਦ ਹੋਇਆ ਹੈ, ਇਸ ਸਬੰਧੀ ਜਾਂਚ ਏਜੰਸੀ ਵਲੋਂ ਕੋਈ ਵਿਸਥਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਮਾਮਲੇ ’ਚ ਅਗਲੇਰੀ ਜਾਂਚ ਜਾਰੀ ਹੈ ਅਤੇ ਈ.ਡੀ. ਵਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਾਰਵਾਈ ਨਾਲ ਸਬੰਧਤ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਸੁਰਜੀਤ ਸਿੰਘ ਦੀ ਜਿੱਤ ਨਾਲ ਸੰਗਰੂਰ ਵਿਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਖੇਡਾਂ ਮੇਰੇ ਅਤੇ ਸਮੂਹ ਪੰਜਾਬ ਤੇ ਪੰਜਾਬੀਆਂ ਲਈ ਕੀ ਅਰਥ ਰੱਖਦੀਆਂ ਹਨ- ਭਗਵੰਤ ਸਿੰਘ ਮਾਨ
Ad Position 24