28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਬਾਗੜੀਆਂ ਦੀ ਧੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ 'ਚ ਗੱਡੇ ਝੰਡੇ, ਜਿੱਤਿਆ ਮਿਸ ਅਰਥ ਆਸਟ੍ਰੇਲੀਆ 2026 ਏਅਰ ਰਨਰਅੱਪ ਦਾ ਖਿਤਾਬ

ਅਮਰਗੜ੍ਹ (ਮਾਲੇਰਕੋਟਲਾ), 28 ਸਤੰਬਰ (ਜਤਿੰਦਰ ਮੰਨਵੀ) - ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਅਤੇ ਰਿਟਾਇਰਡ ਮਿਲਟਰੀ ਅਫ਼ਸਰ ਗੁਰਬਖਸ਼ ਸਿੰਘ ਦੀ ਪੋਤੀ ਰਵਨੀਤ ਕੌਰ ਸੋਹੀ...

Ad Position 21
No active advertisement
ਅਜੀਤ ਡੈਸਕ 28-09-2026

ਅਮਰਗੜ੍ਹ (ਮਾਲੇਰਕੋਟਲਾ), 28 ਸਤੰਬਰ (ਜਤਿੰਦਰ ਮੰਨਵੀ) - ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਅਤੇ ਰਿਟਾਇਰਡ ਮਿਲਟਰੀ ਅਫ਼ਸਰ ਗੁਰਬਖਸ਼ ਸਿੰਘ ਦੀ ਪੋਤੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ 'ਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਤ ਕੌਰ ਸੋਹੀ ਨੇ ਸਿਡਨੀ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਵਿਖੇ ਹੋਏ ਮਿਸ ਅਰਥ ਆਸਟ੍ਰੇਲੀਆ ਮੁਕਾਬਲੇ ਵਿਚ ਮਿਸ ਅਰਥ ਆਸਟ੍ਰੇਲੀਆ 2026 ਏਅਰ ਰਨਰਅੱਪ ਦਾ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ ਹੈ।ਰਵਨੀਤ ਦੇ ਪਿਤਾ ਸਤਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਆਸਟ੍ਰੇਲੀਆ ਦੀ ਨਿਊ ਇੰਗਲੈਂਡ ਯੂਨੀਵਰਸਿਟੀ ਤੋਂ ਬੀ.ਏ.ਲਾਅ ਦੀ ਪੜ੍ਹਾਈ ਕਰ ਰਹੀ ਹੈ। ਪੜ੍ਹਾਈ ਦੇ ਖੇਤਰ ਵਿਚ ਅੱਗੇ ਹੋਣ ਦੇ ਨਾਲ-ਨਾਲ ਉਸ ਨੇ ਮਾਡਲਿੰਗ ਅਤੇ ਸੁੰਦਰਤਾ ਮੁਕਾਬਲਿਆਂ ਵਿਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਟਾਰ ਗੇਜ਼ਰ ਗਰੁੱਪ ਵਲੋਂ ਸੀ.ਈ.ਓ. ਜੂਲੀਅਟ ਡੀਲਿਓਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਵਿਚ ਰਵਨੀਤ ਨੇ ਫਸਟ ਰਨਰਅੱਪ ਬਣਨ ਤੋਂ ਇਲਾਵਾ ਬੈਸਟ ਇੰਪਰੈਸ਼ਨ ਅਤੇ ਮਿਸ ਨੈਚੁਰਲ ਬਿਊਟੀ ਦੇ ਐਵਾਰਡ ਵੀ ਆਪਣੇ ਨਾਮ ਕੀਤੇ।ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਵਨੀਤ ਕੌਰ ਸੋਹੀ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੀ ਹੈ। ਸਾਲ 2023 'ਚ ਮਿਸ ਟੀਨ ਇੰਡੀਆ ਆਸਟ੍ਰੇਲੀਆ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਸਾਲ 2024 'ਚ ਅਮਰੀਕਾ ਵਿਖੇ ਹੋਏ ਮਿਸ ਟੀਨ ਇੰਡੀਆ ਵਰਲਡਵਾਈਡ ਮੁਕਾਬਲੇ ਵਿਚ ਰਵਨੀਤ ਕੌਰ ਚੌਥਾ ਸਥਾਨ ਹਾਸਲ ਕਰ ਚੁੱਕੀ ਹੈ। ਰਵਨੀਤ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਪਰਿਵਾਰਿਕ ਮੈਂਬਰਾਂ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਲੋਂ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਰਵਨੀਤ ਦੇ ਮਾਪਿਆਂ ਨੇ ਕਿਹਾ ਕਿ ਧੀਆਂ ਨੂੰ ਪੁੱਤਰਾਂ ਵਾਂਗ ਬਰਾਬਰ ਦੇ ਅਧਿਕਾਰ ਅਤੇ ਆਪਣੇ ਕੈਰੀਅਰ ਚੁਣਨ ਦੀ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ, ਤਾਂ ਜੋ ਉਹ ਦੁਨੀਆਂ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਐਡਵੋਕੇਟ ਧਾਮੀ ਦੇ ਘਰ ਸਾਹਮਣੇ ਰੋਸ ਧਰਨਾ ਲਗਾ ਕੇ ਮੰਗਿਆ ਅਸਤੀਫ਼ਾ ਅਗਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਪੁੱਜੀ ਨਡਾਲਾ
Ad Position 24