ਰਾਜਪੁਰਾ, (ਪਟਿਆਲਾ), 28 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿਚ ਸ਼ੁਮਾਰ ਹੈ। ਇੱਥੇ ਝੋਨੇ ਦੀ ਆਮਦ ਕਰੀਬ 10 ਦਿਨਾਂ ਪਹਿਲਾਂ ਸ਼ੁਰੂ ਹੋ ਗਈ ਹੈ। ਅੱਜ ਮੰਡੀ ਦੇ ਫੜਾਂ ’ਤੇ ਝੋਨੇ ਦੇ ਅੰਬਾਰ ਲੱਗੇ ਪਏ ਹਨ। ਕਿਸਾਨਾਂ ਦਾ ਝੋਨਾ ਖੁੱਲੇ ਅਸਮਾਨ ਹੇਠ ਪਿਆ ਰੁਲ ਰਿਹਾ ਹੈ ਜਦਕਿ ਕੁਦਰਤ ਦੇਵਤਾ ਨੇ ਨਿਗਾਹ ਟੇਢੀ ਕੀਤੀ ਹੋਈ ਹੈ। ਕਿਸਾਨਾਂ ਦਾ ਝੋਨਾ ਜਿਹੜਾ ਵੱਢਿਆ ਹੋਇਆ ਉਹ ਮੰਡੀ ’ਚ ਭਿੱਜ ਰਿਹਾ ਹੈ ਅਤੇ ਜਿਹੜਾ ਖੇਤਾਂ ’ਚ ਖੜ੍ਹਾ ਹੈ, ਉਹ ਖੇਤਾਂ ਵਿਚ ਭੇਜ ਰਿਹਾ ਹੈ। ਮੰਡੀ ਵਿਚ ਕਿਸਾਨਾਂ ਨੇ ਬੜੇ ਦੁੱਖ ਭਰੇ ਅੰਦਾਜ਼ ਵਿਚ ਕਿਹਾ ਕਿ ਸਰਕਾਰ ਨੇ ਇਕ ਅਕਤੂਬਰ ਤੋਂ ਸਰਕਾਰੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਹੈ ਪਰ ਅੱਜ ਜਿਹੜਾ ਬਾਰਿਸ਼ ਪੈਣ ਕਰ ਝੋਨਾ ਭਿੱਜ ਰਿਹਾ ਹੈ, ਇਸ ਦਾ ਕੌਣ ਜ਼ਿੰਮੇਵਾਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਸ਼ੈਡਾਂ ਦਾ ਕੋਈ ਇੰਤਜ਼ਾਮ ਨਹੀਂ, ਜਿਹੜੇ ਸ਼ੈਡ ਹਨ ਉਥੇ ਨੱਕੋ ਨੱਕ ਝੋਨਾ ਭਰਿਆ ਪਿਆ ਹੈ। ਬਾਰਿਸ਼ ਪੈਣ ਕਰਨ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਹੈ।
ਤਾਜ਼ਾ ਖ਼ਬਰਾਂ
Free
ਖੁੱਲ੍ਹੇ ਅਸਮਾਨ ਹੇਠ ਭਿੱਜਿਆ ਕਿਸਾਨਾਂ ਦਾ ਝੋਨਾ
ਰਾਜਪੁਰਾ, (ਪਟਿਆਲਾ), 28 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਅਨਾਜ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਵਿਚ ਸ਼ੁਮਾਰ ਹੈ। ਇੱਥੇ ਝੋਨੇ ਦੀ ਆਮਦ ਕਰੀਬ 10 ਦਿਨਾਂ ਪਹਿਲਾਂ ਸ਼ੁਰੂ ਹੋ ਗਈ ਹੈ।
ਅਜੀਤ ਡੈਸਕ
28-09-2026