25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੇਂਡੂ ਚੌਂਕੀਦਾਰਾਂ ਵਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਸੂਬਾ ਪੱਧਰੀ ਧਰਨਾ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) ,25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅਜ਼ਾਦ ਪੇਂਡੂ ਚੌਂਕੀਦਾਰ ਵੈਲਫੇਅਰ ਐਸੋਸੀਏਸ਼ਨ...

Ad Position 21
No active advertisement
ਅਜੀਤ ਡੈਸਕ 25-09-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) ,25 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅਜ਼ਾਦ ਪੇਂਡੂ ਚੌਂਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਅਗਵਾਈ ਵਿਚ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨੇੜੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਇਕੱਠੇ ਹੋ ਕੇ ਸੁਨਾਮ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ, ਅਮਰਜੀਤ ਸਿੰਘ ਰੋਪੜ, ਚਰਨ ਸਿੰਘ ਬੱਲਰੇ ਨੇ ਕਿਹਾ ਕਿ ਚੌਂਕੀਦਾਰ ਚੌਵੀ ਘੰਟੇ ਕੰਮ ਕਰਦੇ ਹਨ ਪਰ ਸਰਕਾਰ ਵਲੋਂ ਮਿਹਨਤਾਨਾ ਸਿਰਫ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਸਰਕਾਰ ਵਲੋਂ ਆਪਣੇ ਸੂਬੇ ਦੇ ਪੇਂਡੂ ਚੌਂਕੀਦਾਰਾਂ ਨੂੰ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ, 4 ਹਜ਼ਾਰ ਰੁਪਏ ਸਲਾਨਾ ਵਰਦੀ ਭੱਤਾ ਸਮੇਤ 2500 ਰੁਪਏ ਡੰਡੇ, ਬੈਟਰੀ ਅਤੇ ਪੰਜ ਸਾਲ ਵਿਚ ਇਕ ਨਵਾਂ ਸਾਇਕਲ ਦੇਣ ਦੇ ਨਾਲ ਹੀ 2 ਲੱਖ ਰੁਪਏ ਸੇਵਾ ਮੁਕਤੀ ਸਮੇਂ, 3 ਲੱਖ ਰੁਪਏ ਦਾ ਬੀਮਾ ਅਤੇ ਈ. ਪੀ. ਐਫ. ਫੰਡ ਵੀ ਕੱਟਿਆ ਜਾਂਦਾ ਹੈ।

ਇਸ ਸਮੇਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਜਿਸ ਵਿਚ ਉਨ੍ਹਾਂ ਪੰਜਾਬ ਸਰਕਾਰ ਤੋਂ ਘੱਟੋ-ਘੱਟ ਡੀ. ਸੀ. ਰੇਟ 'ਤੇ ਤਨਖਾਹ ਅਤੇ ਓਵਰ ਟਾਈਮ ਦੇਣ, ਚੋਣ ਅਮਲੇ ਦੀ ਤਰਜ 'ਤੇ ਚੋਣ ਭੱਤਾ ਦੇਣ ਅਤੇ ਹਰਿਆਣਾ ਦੀ ਤਰਜ ਤੇ ਸਹੂਲਤਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਜਖੇਪਲ, ਜਰਨੈਲ ਸਿੰਘ ਲੱਡੀ, ਹਾਕਮ ਸਿੰਘ ਹੰਡਿਆਇਆ, ਕਾਹਨ ਸਿੰਘ ਜੱਖਲਾਂ, ਬਿੱਲੂ ਖਾਂ ਬਿਗੜਵਾਲ, ਬਹਾਲ ਸਿੰਘ ਬਾਦਸ਼ਾਹਪੁਰ, ਛੱਜੂ ਸਿੰਘ ਛਾਜਲੀ, ਹਨੀਫ ਖਾਂ ਮੀਕਾਕਾ ਸਿੰਘ ਮੌਜੋਵਾਲ, ਰਾਮਆਸਰਾ ਸਿੰਘ ਤੋਗਾਵਾਲ, ਰਹੇੜੀ, ਰਾਮਪਾਲ ਲਾਲੇਆਣਾ, ਗੁਰਦਾਸ ਸਿੰਘ ਚਨਾਰਥਲ, ਅਵਤਾਰ ਸਿੰਘ ਨਿੱਕਾ, ਗੁਰਜੰਟ ਸਿੰਘ ਬੰਗੀ, ਦਰਸ਼ਨ ਸਿੰਘ ਗੁਰੂਸਰ, ਬੋਘਾ ਸਿੰਘ ਗਹਿਲੇਆਣਾ ਅਤੇ ਤਰਸੇਮ ਸਿੰਘ ਸੀਂਗੋ ਆਦਿ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਡ੍ਰੋਨ ਸ਼ੋਅ ਅੱਜ ਅਗਲੀ ਖ਼ਬਰ ਚੋਣ ਕਮਿਸ਼ਨ ਖਿਲਾਫ ਪੰਜਾਬ ਕਾਂਗਰਸ ਦਾ ਧਰਨਾ, ਨਹੀਂ ਸ਼ਾਮਿਲ ਹੋਏ ਸਚਿਨ ਪਾਇਲਟ, ਬਾਜਵਾ 'ਤੇ ਚੰਨੀ ਵੀ ਰਹੇ ਗੈਰਹਾਜ਼ਰ
Ad Position 24