25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਏਸ਼ਿਆਈ ਖ਼ੇਡਾਂ: 10 ਮੀਟਰ ਏਅਰ ਪਿਸਟਲ ਵਿਚ ਸੁਰੂਚੀ-ਕਮਲਜੀਤ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ

ਨਾਗੋਯਾ, 25 ਸਤੰਬਰ- ਭਾਰਤ ਨੇ 2026 ‌ਏਸ਼ਿਆਈ ਖੇਡਾਂ ਵਿਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ ਹੈ। ਸੁਰੂਚੀ ਅਤੇ ਕਮਲਜੀਤ ਦੀ ਜੋੜੀ ਨੇ ਮਿਕਸਡ 10-ਮੀਟਰ ਪਿਸਟਲ ਸ਼ੂਟਿੰਗ ਈਵੈਂਟ ਵਿਚ 484.6 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 25-09-2026

ਨਾਗੋਯਾ, 25 ਸਤੰਬਰ- ਭਾਰਤ ਨੇ 2026 ‌ਏਸ਼ਿਆਈ ਖੇਡਾਂ ਵਿਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ ਹੈ। ਸੁਰੂਚੀ ਅਤੇ ਕਮਲਜੀਤ ਦੀ ਜੋੜੀ ਨੇ ਮਿਕਸਡ 10-ਮੀਟਰ ਪਿਸਟਲ ਸ਼ੂਟਿੰਗ ਈਵੈਂਟ ਵਿਚ 484.6 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਹ ਇਸ ਏਸ਼ਿਆਈ ਖੇਡਾਂ ਵਿਚ ਸ਼ੂਟਿੰਗ ਵਿਚ ਪਹਿਲਾ ਸੋਨ ਤਗਮਾ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਤੱਕ 10 ਤਗਮੇ ਜਿੱਤੇ ਹਨ, ਜਿਸ ਵਿਚ 5 ਚਾਂਦੀ ਅਤੇ 4 ਕਾਂਸੀ ਸ਼ਾਮਿਲ ਹਨ।

ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਨੇ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਇਸ ਖੇਡਾਂ ਵਿਚ ਹੁਣ ਤੱਕ 19 ਤਗਮੇ ਜਿੱਤੇ ਹਨ, ਜਿਸ ਵਿਚ 2 ਸੋਨ, 8 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਹ ਤਗਮਾ ਸੂਚੀ ਵਿਚ 12ਵੇਂ ਸਥਾਨ 'ਤੇ ਹੈ।

Ad Position 22
No active advertisement
ਪਿਛਲੀ ਖ਼ਬਰ ਸੁੱਤੇ ਪਏ ਕਾਂਸਟੇਬਲ ਨੂੰ ਮਾਰੀ ਗੋਲੀ , ਸੈਕਟਰ -17 ਦੀ ਪੁਲਿਸ ਜਾਂਚ ਵਿਚ ਜੁਟੀ ਅਗਲੀ ਖ਼ਬਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Ad Position 24