19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਯੂ.ਪੀ.ਆਈ. ’ਤੇ ਵਾਧੂ ਭੁਗਤਾਨ ਦੇ ਮੁੱਦੇ ’ਤੇ ਕਾਂਗਰਸ ਵਲੋਂ ਸ਼ਹਿਰ ’ਚ ਪ੍ਰਦਰਸ਼ਨ

ਜਲੰਧਰ, 19 ਸਤੰਬਰ- ਅੱਜ ਜਲੰਧਰ ਦੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਕਾਂਗਰਸ ਵਲੋਂ ਪ੍ਰਦਰਸ਼ਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026

ਜਲੰਧਰ, 19 ਸਤੰਬਰ (ਦਵਿੰਦਰ)- ਅੱਜ ਜਲੰਧਰ ਦੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਕਾਂਗਰਸ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਇਕ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਦੇ ਹੋਏ, ਪਾਰਟੀ ਦੇ ਆਪਣੇ ਝੰਡੇ ਨੂੰ ਵੀ ਅੱਗ ਲੱਗ ਗਈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਦੌਰਾਨ ਕੁਝ ਕਾਰਕੁੰਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਦੇਖੇ ਗਏ। ਇਹ ਵਿਰੋਧ ਪ੍ਰਦਰਸ਼ਨ ਕਾਂਗਰਸ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਯੂ.ਪੀ.ਆਈ. (ਯੂਪੀਆਈ) 'ਤੇ ਟੈਕਸ ਵਧਾਉਣ ਦੇ ਫੈਸਲੇ ਦੇ ਵਿਰੋਧ ਵਿਚ ਕੀਤਾ ਗਿਆ ਸੀ। ਇਸ ਸਮਾਗਮ ਵਿਚ ਸਾਬਕਾ ਕਾਂਗਰਸ ਵਿਧਾਇਕ ਅਤੇ ਸ਼ਹਿਰ ਪ੍ਰਧਾਨ ਰਾਜਿੰਦਰ ਬੇਰੀ ਅਤੇ ਕੌਂਸਲਰ ਸ਼ੈਰੀ ਚੱਡਾ ਸਮੇਤ ਕਈ ਆਗੂ ਅਤੇ ਕਾਰਕੁਨ ਸ਼ਾਮਿਲ ਹੋਏ।

 

Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਨਹਿਰ ’ਚ ਮਿਲੀ ਸ਼ੱਕੀ ਮਿਜ਼ਾਈਲਨੁਮਾ ਚੀਜ਼ , ਫੈਲੀ ਸਨਸਨੀ ਅਗਲੀ ਖ਼ਬਰ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਪੁੱਤਰ ਸਮੇਤ ‘ਆਪ’ ’ਚ ਸ਼ਾਮਿਲ
Ad Position 24