18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਨੇ ਮਹਿਲਾ 'ਤੇ ਗੋਲੀਬਾਰੀ ਦਾ ਮਾਮਲਾ ਦੱਸਿਆ ਝੂਠਾ, ਕੀਤੀ ਜਾਂਚ ਦੀ ਮੰਗ

ਫ਼ਾਜ਼ਿਲਕਾ, 18 ਸਤੰਬਰ (ਬਲਜੀਤ ਸਿੰਘ) - ਬੀਤੇ ਦਿਨੀ ਫ਼ਾਜ਼ਿਲਕਾ ਦੇ ਪਿੰਡ ਬਹਿਕ ਖ਼ਾਸ ਦੇ ਨੇੜੇ ਢਾਣੀ ਮੋਹਨਾ ਰਾਮ ਦੇ ਵਿਚ ਇਕ ਮਹਿਲਾ ਵਲੋਂ ਆਪਣੇ ਘਰ...

Ad Position 21
No active advertisement
ਅਜੀਤ ਡੈਸਕ 18-09-2026

ਫ਼ਾਜ਼ਿਲਕਾ, 18 ਸਤੰਬਰ (ਬਲਜੀਤ ਸਿੰਘ) - ਬੀਤੇ ਦਿਨੀ ਫ਼ਾਜ਼ਿਲਕਾ ਦੇ ਪਿੰਡ ਬਹਿਕ ਖ਼ਾਸ ਦੇ ਨੇੜੇ ਢਾਣੀ ਮੋਹਨਾ ਰਾਮ ਦੇ ਵਿਚ ਇਕ ਮਹਿਲਾ ਵਲੋਂ ਆਪਣੇ ਘਰ ਉੱਪਰ ਗੋਲੀਆਂ ਚੱਲਣ ਦਾ ਦਾਅਵਾ ਕੀਤਾ ਗਿਆ ਸੀ।  ਇਕ ਗੋਲੀ ਉਸਦੇ ਪੱਟ ਵਿਚ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਫ਼ਾਜ਼ਿਲਕਾ ਸਦਰ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰ ਲਿਆ ਗਿਆ ਸੀ ਅਤੇ ਉਸ ਵਿਚ ਮਹਿਲਾ ਦੇ ਪੁੱਤਰ ਸਮੇਤ ਕਰੀਬ 15 ਲੋਕਾਂ ਵਿਰੁੱਧ ਪੁਲਿਸ ਵਲੋ ਐਫ.ਆਈ.ਆਰ. ਦਰਜ ਕਰ ਲਈ ਗਈ ਸੀ। ਉਕਤ ਮੁਕਦਮੇ ਵਿਚ ਅੱਜ ਇਕ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ਵਿਚ ਉਕਤ ਮਾਮਲੇ ਵਿਚ ਸ਼ਾਮਿਲ ਕੀਤੇ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਇਹ ਮਾਮਲਾ ਝੂਠਾ ਦੱਸਿਆ ਗਿਆ।
ਅੱਜ ਪਿੰਡ ਬਹਿਕ ਖ਼ਾਸ ਵਿਚ ਕਰੀਬ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਜਿਨ੍ਹਾਂ ਵਿਚ ਵਕੀਲ ਸਿੰਘ, ਸਰਪੰਚ ਢਾਣੀ ਮੋਹਣਾ ਰਾਮ, ਰਾਜ ਸਰਪੰਚ ਪਿੰਡ ਬਹਿਕ ਖ਼ਾਸ, ਬੀਰਬਲ ਸਿੰਘ ਸਰਪੰਚ ਪਿੰਡ ਘੁਰਕਾ ਅਤੇ ਹੋਰ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਇਹ ਦਾਅਵਾ ਕੀਤਾ ਗਿਆ ਕਿ ਉਕਤ ਮਹਿਲਾ ਵਲੋਂ ਕਰਵਾਈ ਗਈ ਐਫ.ਆਈ.ਆਰ. ਵਿਚ ਦਰਜ ਵਿਅਕਤੀਆਂ ਨਾਲ ਪੈਸੇ ਦਾ ਲੈਣ ਦੇਣ ਹੈ। ਉਕਤ ਮਹਿਲਾ ਨੇ ਉਨ੍ਹਾਂ ਲੋਕਾਂ ਤੋਂ ਪੈਸੇ ਉਧਾਰ ਲਏ ਹੋਏ ਸਨ ਤੇ ਪਹਿਲਾਂ ਵੀ ਕਈ ਵਾਰ ਇਸ ਬਾਬਤ ਪੰਚਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਸੇ ਦੇ ਤਹਿਤ ਉਕਤ ਮਹਿਲਾਂ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਗਈ ਹੈ ਅਤੇ ਆਪਣੇ ਉੱਪਰ ਗੋਲੀਆਂ ਚਲਵਾਈਆਂ ਗਈਆਂ ਹਨ। ਪੁਲਿਸ ਵਲੋਂ ਦਰਜ ਕੀਤੀ ਐਫ.ਆਈ.ਆਰ. ਵਿਚ ਜੋ ਬੰਦੇ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਇਹ ਮਾਮਲਾ ਬਿਲਕੁਲ ਝੂਠਾ ਹੈ। ਉਨ੍ਹਾਂ ਨੇ ਫ਼ਾਜ਼ਿਲਕਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਮਾਮਲੇ ਨੂੰ ਰੱਦ ਕਰਨ ਲਈ ਕਿਹਾ।
ਇਸ ਬਾਰੇ ਜਦੋਂ ਫ਼ਾਜ਼ਿਲਕਾ ਦੇ ਐਸ.ਐਸ.ਪੀ. ਗਗਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਮਾਮਲੇ ਵਿਚ ਆਈ ਹੋਈ ਪੰਚਾਇਤ ਅਤੇ ਪਰਿਵਾਰਿਕ ਮੈਂਬਰਾਂ ਦੀ ਪੂਰੀ ਗੱਲ ਸੁਣੀ ਗਈ ਹੈ ਅਤੇ ਉਨ੍ਹਾਂ ਵਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਕਤ ਮਾਮਲੇ ਵਿਚ ਕਿਸੇ ਵੀ ਬੇਗੁਨਾਹ ਉੱਪਰ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਵਿਸ਼ੇਸ਼ ਟੀਮ ਬਣਾ ਕੇ ਜਾਂਚ ਕੀਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਜਲ ਸੈਨਾ ਜਹਾਜ਼ ਦੇ ਭਾਰਤੀ ਜੰਗੀ ਜਹਾਜ਼ ਨਾਲ ਟਕਰਾਉਣ 'ਤੇ ਪਾਕਿਸਤਾਨ ਦੇ ਦੋਸ਼ਾਂ ਨੂੰ ਕਰਦੇ ਹਾਂ ਰੱਦ - ਵਿਦੇ... ਅਗਲੀ ਖ਼ਬਰ ਕੇਰਲ ਸਟੂਡੈਂਟਸ ਯੂਨੀਅਨ ਦੇ ਕਾਰਕੁੰਨਾਂ ਵਲੋਂ ਕੇਰਲ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ
Ad Position 24