ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦੁਕਾਨਾਂ ਵਿਚ ਦਾਖ਼ਲ ਹੋਣ ਲਈ ਦਰਵਾਜ਼ਿਆਂ ਦੀ ਬਜਾਏ ਛੱਤਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ। ਤਾਜ਼ਾ ਮਾਮਲਾ ਘੋੜਾ ਕਾਲੋਨੀ ਦੇ ਨੇੜੇ ਸਥਿਤ ਸੌਲਰ ਪੈਨਲ ਦੀ ਦੁਕਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਦੋ ਚੋਰ ਛੱਤ ਦੇ ਰਸਤੇ ਤੀਜੀ ਮੰਜ਼ਿਲ ਤੱਕ ਪਹੁੰਚੇ ਅਤੇ ਦੁਕਾਨ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ ਕਰੀਬ 1 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਇਹ ਪੈਸੇ ਦੁਕਾਨ ਦੇ ਵਰਕਰਾਂ ਨੂੰ ਤਨਖ਼ਾਹ ਦੇਣ ਲਈ ਰੱਖੇ ਗਏ ਸਨ।
ਦੁਕਾਨ ਮਾਲਕ ਕੰਵਲਇੰਦਰ ਸਿੰਘ ਮੁਤਾਬਕ, ਵੀਰਵਾਰ ਸਵੇਰੇ ਜਦੋਂ ਵਰਕਰ ਨੇ ਦੁਕਾਨ ਖੋਲ੍ਹੀ ਤਾਂ ਦਰਵਾਜ਼ਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਫੋਨ ਕਰਕੇ ਮਾਲਕ ਨੂੰ ਸੂਚਿਤ ਕੀਤਾ।
ਜਦੋਂ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੋਵੇਂ ਚੋਰ ਰਾਤ ਕਰੀਬ ਡੇਢ ਵਜੇ ਛੱਤ ਦੇ ਰਸਤੇ ਦੁਕਾਨ ਵਿੱਚ ਦਾਖ਼ਲ ਹੋਏ। ਚੋਰਾਂ ਨੇ ਗ੍ਰਿਲ ਦੇ ਹੇਠਾਂ ਤੋਂ ਨਿਕਲ ਕੇ ਤੀਜੀ ਮੰਜ਼ਿਲ ਤੱਕ ਪਹੁੰਚ ਕੀਤੀ ਅਤੇ ਦਫ਼ਤਰ ਦੀ ਸੀਲਿੰਗ ਤੱਕ ਤੋੜ ਦਿੱਤੀ।
ਦੁਕਾਨ ਦੇ ਅੰਦਰ ਤਲਾਸ਼ੀ ਲੈਣ ਤੋਂ ਬਾਅਦ ਚੋਰ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ 'ਤੇ ਕੁਰਸੀ ਉੱਪਰ ਚੋਰਾਂ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ।
ਤਾਜ਼ਾ ਖ਼ਬਰਾਂ
Free
ਤੀਜੀ ਮੰਜ਼ਿਲ ਦੀ ਛੱਤ ਤੋੜ ਕੇ ਸੌਲਰ ਪੈਨਲ ਦੀ ਦੁਕਾਨ 'ਚ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 1 ਲੱਖ ਰੁਪਏ ਲੈ ਕੇ ਫ਼ਰਾਰ
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦੁਕਾਨਾਂ ਵਿਚ ਦਾਖ਼ਲ...
ਅਜੀਤ ਡੈਸਕ
17-09-2026