ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,16 ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫਤਰ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਭਾਜਪਾ ਸੰਗਰੂਰ-2 ਦੀ ਜਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਲਜ਼ਾਰ ਸਿੰਘ ਤੂਰਬੰਜਾਰਾ ਦੇ ਘਰ ਦੇ ਹਾਲਾਤ ਵੇਖਕੇ ਮਨ ਬਹੁਤ ਦੁਖੀ ਹੋਇਆ। ਗੁਲਜ਼ਾਰ ਸਿੰਘ ਦਾ ਕਸੂਰ ਸਿਰਫ ਇਹ ਸੀ ਉਸਨੇ ਹਲਕਾ ਵਿਧਾਇਕ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਗਲੀ ਵਿਚ ਨਸ਼ੇ ਕਾਰਨ ਦੋ ਬੱਚੇ ਮਰ ਗਏ ਹਨ।ਇੰਨ੍ਹੀ ਕੁ ਗੱਲ ਪਿੱਛੇ ਉਸ ਨੂੰ ਡਰਾਇਆ ਧਮਕਾਇਆ ਗਿਆ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।ਜਲਾਲਤ ਨਾਂ ਝੱਲਦੇ ਹੋਏ ਆਖਰ ਉਸ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਮੋਤ ਨਾਲ ਲੜਾਈ ਕਰ ਰਹੇ ਗੁਲਜ਼ਾਰ ਸਿੰਘ ਨੂੰ ਕਈ ਘੰਟੇ ਲੈਕੇ ਘੁੰਮਦੇ ਰਹੇ।ਤਰੁਣ ਚੁੱਘ ਨੇ ਕਿਹਾ ਕਿ ਸਿਹਤ ਕ੍ਰਾਂਤੀ ਦਾ ਢੰਡੋਰਾ ਪਿੱਟਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜਿਲ੍ਹੇ ਵਿਚ ਗੁਲਜ਼ਾਰ ਸਿੰਘ ਨੂੰ ਵੈਂਟੀਲੇਟਰ ਵੀ ਨਸੀਬ ਨਹੀ ਹੋ ਸਕਿਆ।ਨਸ਼ਾ ਮਾਫੀਆ ਬਚਾ ਲਿਆ ਗਿਆ ਪਰ ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਦੇਣ ਵਾਲਾ ਇਕ ਗਰੀਬ ਮਜ਼ਦੂਰ ਮਰਵਾ ਦਿੱਤਾ ਗਿਆ। ਇਹ ਸਿਰਫ਼ ਗੁਲਜ਼ਾਰ ਸਿੰਘ ਦੀ ਹੀ ਕਹਾਣੀ ਨਹੀ ਬਲਕਿ ਪੰਜਾਬ ਦੇ ਹਰ ਪਿੰਡ,ਗਲੀ,ਮੁਹੱਲੇ ਅਤੇ ਹਰ ਘਰ ਦੀ ਕਹਾਣੀ ਹੈ ਕਿਉਂਕ ਪੰਜਾਬ ਦੇ ਲੋਕਾਂ ਨੂੰ ਕੁਰਪੱਸ਼ਨ,ਕ੍ਰਾਈਮ ਦਾ ਸਾਹਮਣਾ ਕਰ ਰਹੇ ਹਨ ਅਤੇ ਚਿੱਟਾ ਖਾ ਰਹੇ ਹਨ।ਪੰਜਾਬ ਕ੍ਰਾਈਮ ਅਤੇ ਚਿੱਟੇ ਦੀ ਰਾਜਧਾਨੀ ਬਣ ਗਿਆ ਹੈ।
ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂਰਾ ਕੁਸ਼ਤੀ ਖੇਡ ਰਹੀਆਂ ਹਨ। 'ਆਪ' ਨੇ 2024 ਦੀ ਚੋਣ 1984 ਦੇ ਦੰਗਿਆਂ ਦੀ ਅਪਰਾਧੀ ਕਾਂਗਰਸ ਦਿੱਲੀ ਅਤੇ ਚੰਡੀਗੜ੍ਹ ਵਿਚ ਨਾਲ ਮਿਲਕੇ ਲੜੀ।ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਲਈ ਵੋਟਾਂ ਮੰਗੀਆਂ।ਇਸ ਮੌਕੇ ਭਾਜਪਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਅਤੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ।
ਤਾਜ਼ਾ ਖ਼ਬਰਾਂ
Free
ਚੋਣਾ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਮੇਸ਼ਾਂ ਨੂਰਾ ਕੁਸ਼ਤੀ ਖੇਡਦੀਆ ਹਨ - ਤਰੁਣ ਚੁੱਘ
ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,16 ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫਤਰ ਸਕੱਤਰ ਅਤੇ...
ਅਜੀਤ ਡੈਸਕ
16-09-2026