ਦਿੜ੍ਹਬਾ ਮੰਡੀ (ਸੰਗਰੂਰ), 16 ਸਤੰਬਰ (ਜਸਵੀਰ ਸਿੰਘ ਔਜਲਾ) - ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਵਲੋਂ ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਹਰਪਾਲ ਚੀਮਾ ਵਿੱਤ ਮੰਤਰੀ ਦੇ ਦਫ਼ਤਰ ਅਨਾਜ਼ ਮੰਡੀ ਦਿੜ੍ਹਬਾ ਵਿਖੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸਿਰੀਏਵਲਾ ਨੇ ਦੱਸਿਆ ਕਿ ਸਰਕਾਰ ਲਗਾਤਾਰ ਚਾਰ ਸਾਲਾਂ ਤੋਂ ਲਾਰੇ ਲਾ ਰਹੀ ਹੈ। ਸਰਕਾਰ ਇਕ ਪਾਸੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ 80000 ਨੌਕਰੀ ਦੇ ਦਿੱਤੀ, ਪ੍ਰੰਤੂ ਸੱਚ ਤਾਂ ਇਹ ਹੈ ਕਿ ਸਰਕਾਰ ਵਲੋ ਇਕ ਵੀ ਭਰਤੀ ਐਜੂਕੇਸ਼ਨ ਡਿਪਾਰਟਮੇਂਟ ਵਿਚ ਨਹੀਂ ਕੀਤੀ ਗਈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਫੇਲ੍ਹ ਹੈ ਅਤੇ ਸਰਕਾਰ ਸਿਰਫ਼ ਲੋਕਾ ਵਿਚ ਝੂਠਾ ਪ੍ਰਚਾਰ ਕਰ ਰਹੀ ਹੈ। ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਫੇਲ੍ਹ ਸਾਬਿਤ ਹੋ ਰਹੀਆਂ ਹਨ ਯੂਨੀਅਨ ਦੇ ਆਗੂ ਮਨਦੀਪ ਸਿੰਘ ਬਿੱਲਾ ,ਗੁਰੀ ਲੁਧਿਆਣਾ, ਲਖਵੀਰ ਸਿੰਘ ਖੁੱਡੀ ਕਲਾਂ, ਹਰਦੀਪ ਸਿੰਘ ਮਾਨਸਾ ਆਦਿ ਨੇ ਦਸਿਆ ਕਿ ਜਦੋਂ ਤਕ ਮਾਸਟਰ ਕੇਡਰ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੱਕਾ ਧਰਨਾ ਜਾਰੀ ਰਹੇਗਾ
ਤਾਜ਼ਾ ਖ਼ਬਰਾਂ
Free
ਮਾਸਟਰ ਕਾਰਡ ਦਾ ਇ਼ਤਿਹਾਰ ਜਾਰੀ ਕਰਵਾਉਣ ਲਈ ਪੱਕਾ ਧਰਨਾ ਸ਼ੁਰੂ
ਦਿੜ੍ਹਬਾ ਮੰਡੀ (ਸੰਗਰੂਰ), 16 ਸਤੰਬਰ (ਜਸਵੀਰ ਸਿੰਘ ਔਜਲਾ) - ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਵਲੋਂ ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਹਰਪਾਲ ਚੀਮਾ ਵਿੱਤ ਮੰਤਰੀ ਦੇ ਦਫ਼ਤਰ...
ਅਜੀਤ ਡੈਸਕ
16-09-2026