14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜਿੰਨੀਆਂ ਹੋ ਸਕਣ ਓਨੀਆਂ ਭਾਸ਼ਾਵਾਂ ਸਿੱਖੋ, ਪਰ ਆਪਣੀ ਭਾਸ਼ਾ ਨੂੰ ਨਾ ਛੱਡੋ - ਹਿੰਦੀ ਦਿਵਸ 'ਤੇ ਨੌਜਵਾਨਾਂ ਨੂੰ ਅਮਿਤ ਸ਼ਾਹ

ਨਵੀਂ ਦਿੱਲੀ, 14 ਸਤੰਬਰ - ਹਿੰਦੀ ਦਿਵਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਹਿੰਦੀ ਦਿਵਸ ਦੇ ਮੌਕੇ 'ਤੇ, ਮੈਂ ਆਪ ਸਭ ਨੂੰ ਦਿਲੋਂ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਨਵੀਂ ਦਿੱਲੀ, 14 ਸਤੰਬਰ - ਹਿੰਦੀ ਦਿਵਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਹਿੰਦੀ ਦਿਵਸ ਦੇ ਮੌਕੇ 'ਤੇ, ਮੈਂ ਆਪ ਸਭ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡਾ ਦੇਸ਼, ਭਾਰਤ, ਭਾਸ਼ਾਈ ਵਿਭਿੰਨਤਾ ਅਤੇ ਸੱਭਿਆਚਾਰਕ ਅਮੀਰੀ ਵਾਲੀ ਇਕ ਵਿਲੱਖਣ ਧਰਤੀ ਹੈ। ਲੋਕ ਅਕਸਰ ਸਾਡੀਆਂ ਭਾਸ਼ਾਵਾਂ ਦੇ ਵੱਖ-ਵੱਖ ਹੋਣ ਬਾਰੇ ਗੱਲ ਕਰਦੇ ਹਨ ਅਤੇ ਕਈ ਵਾਰ ਇਸ ਨੂੰ ਇਕ ਕਮਜ਼ੋਰੀ ਵਜੋਂ ਦੇਖਦੇ ਹਨ; ਪਰ, ਮੇਰਾ ਮੰਨਣਾ ਹੈ ਕਿ ਇੰਨੀਆਂ ਵੱਡੀ ਗਿਣਤੀ ਵਿਚ ਭਾਸ਼ਾਵਾਂ ਦਾ ਹੋਣਾ ਅਸਲ ਵਿਚ ਸਾਡੀ ਸਭ ਤੋਂ ਵੱਡੀ ਤਾਕਤ ਹੈ। ਹਰ ਭਾਸ਼ਾ ਆਪਣੇ ਨਾਲ ਇਕ ਇਤਿਹਾਸ, ਲੋਕ-ਪਰੰਪਰਾਵਾਂ ਅਤੇ ਜੀਵਨ ਪ੍ਰਤੀ ਇੱਕ ਵੱਖਰਾ ਨਜ਼ਰੀਆ ਲੈ ਕੇ ਆਉਂਦੀ ਹੈ, ਜੋ ਸਾਡੀ ਨਵੀਂ ਪੀੜ੍ਹੀ ਦੇ ਕਦਰਾਂ-ਕੀਮਤਾਂ ਨੂੰ ਘੜਨ ਵਿੱਚ ਮਦਦ ਕਰਦੇ ਹਨ। ਇਹ ਭਾਸ਼ਾਈ ਬਹੁਲਤਾ ਹੀ ਹੈ ਜੋ ਭਾਰਤ ਵਿਚ 'ਵਿਭਿੰਨਤਾ ਵਿੱਚ ਏਕਤਾ' ਦੀ ਭਾਵਨਾ ਨੂੰ ਮਜ਼ਬੂਤ ​​ਕਰਦੀ ਹੈ।"
ਉਨ੍ਹਾਂ ਕਿਹਾ,  "ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ: ਤੁਸੀਂ ਦੁਨੀਆ ਦੀਆਂ ਜਿੰਨੀਆਂ ਹੋ ਸਕੇ ਓਨੀਆਂ ਭਾਸ਼ਾਵਾਂ ਸਿੱਖੋ, ਪਰ ਆਪਣੀ ਭਾਸ਼ਾ ਨੂੰ ਨਾ ਛੱਡੋ। ਮੈਂ ਦੇਸ਼ ਭਰ ਦੇ ਸਾਰੇ ਮਾਪਿਆਂ ਨੂੰ ਵੀ ਸੰਬੋਧਨ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਬੱਚਿਆਂ ਨਾਲ ਉਨ੍ਹਾਂ ਦੀ ਮਾਂ-ਬੋਲੀ ਵਿਚ ਗੱਲਬਾਤ ਕਰਨ ਨੂੰ ਯਕੀਨੀ ਬਣਾਉਣ। ਹੀਣ-ਭਾਵਨਾ ਤੋਂ ਵੱਡਾ ਕੋਈ ਪਾਪ ਨਹੀਂ ਹੈ, ਜੋ ਇਹ ਅਹਿਸਾਸ ਕਰਵਾਉਂਦੀ ਹੈ ਕਿ ਆਪਣੀ ਭਾਸ਼ਾ ਬੋਲਣ ਨਾਲ ਇਨਸਾਨ ਛੋਟਾ ਮਹਿਸੂਸ ਹੁੰਦਾ ਹੈ। ਇਹ ਭਾਸ਼ਾ ਹੀ ਹੈ ਜੋ ਸਾਨੂੰ ਸਾਡੀ ਮਾਂ, ਸਾਡੀ ਮਿੱਟੀ, ਸਾਡੇ ਇਤਿਹਾਸ ਅਤੇ ਸਾਡੇ ਸੱਭਿਆਚਾਰ ਨਾਲ ਜੋੜਦੀ ਹੈ।"

Ad Position 22
No active advertisement
ਪਿਛਲੀ ਖ਼ਬਰ ਘਰ ’ਤੇ ਕਥਿਤ ਫਾਇਰਿੰਗ, ਇਲਾਕੇ ਚ ਡਰ ਦਾ ਮਾਹੌਲ ਅਗਲੀ ਖ਼ਬਰ ਉੱਤਰੀ ਸਰਹੱਦ 'ਤੇ ਬਣੀ ਸਥਿਤੀ ਬਾਰੇ ਰੱਖਿਆ ਮੰਤਰਾਲੇ ਵਲੋਂ ਸਾਲਾਨਾ ਰਿਪੋਰਟ
Ad Position 24