ਪੋਜੇਵਾਲ ਸਰਾਂ, 11 ਸਤੰਬਰ (ਨਵਾਂਗਰਾਈਂ)- ਇਸ ਇਲਾਕੇ ਦੇ ਸਮਾਜ ਸੇਵੀ ਤੇ "ਗੁੱਜਰ ਸਮਾਜ ਸੁਧਾਰ ਸਭਾ (ਰਜਿ.) ਲੁਧਿਆਣਾ ਦੇ ਸਰਗਰਮ ਮੈਂਬਰ ਚੌਧਰੀ ਓਮ ਪ੍ਰਕਾਸ਼ ਬਜਾੜ ਕਰੀਮਪੁਰ ਧਿਆਨੀ ਅੱਜ ਅਕਾਲ ਚਲਾਣਾ ਕਰ ਗਏ।
ਚੌਧਰੀ ਓਮ ਪ੍ਰਕਾਸ਼ ਬਜਾੜ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਮਿਤੀ 12 ਸਤੰਬਰ ਨੂੰ 1 ਵਜੇ ਸ਼ਮਸ਼ਾਨ ਘਾਟ ਸ਼ੁਭਾਸ ਨਗਰਿੰਦਰਾ ਕਲੋਨੀ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਭਤੀਜੇ ਚੌਧਰੀ ਸੁਖਵਿੰਦਰ ਸਿੰਘ ਸੁੱਖਾ ਸਟੇਟ ਮੈਂਬਰ ਗੁੱਜਰ ਭਲਾਈ ਬੋਰਡ ਪੰਜਾਬ ਨੇ ਦਿੱਤੀ।