11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਿਊਜ਼ੀਲੈਂਡ ਭੇਜਣ ਤੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 7 ਲੱਖ ਦੀ ਠੱਗੀ

ਮਾਛੀਵਾੜਾ ਸਾਹਿਬ, 11 ਸਤੰਬਰ (ਮਨੋਜ ਕੁਮਾਰ) ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਮਾਛੀਵਾੜਾ ਸਾਹਿਬ, 11 ਸਤੰਬਰ (ਮਨੋਜ ਕੁਮਾਰ) ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਮਾਛੀਵਾੜਾ ਖਾਮ ਦੀ ਇਕ ਮਹਿਲਾ ਜਸਵਿੰਦਰ ਕੌਰ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ਵਿਚ ਥਾਣਾ ਮਾਛੀਵਾੜਾ ਪੁਲਿਸ ਨੇ ਨਿਊਜ਼ੀਲੈਂਡ ਰਹਿੰਦੇ ਗੁਰਜਿੰਦਰ ਸਿੰਘ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਵਾਸੀ ਮਹਾਂਵੀਰ ਕਲੋਨੀ,  ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁੱਕਦਮਾ  ਨੰਬਰ 0345 ਤਹਿਤ ਉਕਤ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਪੜਤਾਲ ਰਿਪੋਰਟ ਅਤੇ ਸ਼ਿਕਾਇਤ ਵਿਚ ਦਰਜ ਵੇਰਵਿਆਂ ਅਨੁਸਾਰ ਮਾਛੀਵਾੜਾ ਖਾਮ ਵਾਸੀ ਜਸਵਿੰਦਰ ਕੌਰ ਵੱਲੋਂ ਦਰਜ ਕਰਵਾਈ  ਰਿਪੋਰਟ ਅਨੁਸਾਰ ਗੁਰਜਿੰਦਰ ਸਿੰਘ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਉਸ ਵੱਲੋਂ ਨਿਊਜ਼ੀਲੈਂਡ ਵਿਖੇ ਬਿਊਟੀ ਪਾਰਲਰ ਦੇ ਕੰਮ ਲਈ ਬਿਊਟੀ ਥੈਰੇਪਿਸਟ ਦੀ ਲੋੜ ਹੋਣ ਦੀ ਗੱਲ ਦੱਸੀ ਗਈ ਸੀ ਅਤੇ ਉਸ ਨੇ ਵੱਖ-ਵੱਖ ਸਮਿਆਂ ਦੋਰਾਨ ਪੀੜਿਤ ਮਹਿਲਾ ਤੇ ਉਸ ਦੇ ਪਤੀ ਤੋਂ 7 ਲੱਖ ਰੁਪਏ ਲੈ ਲਏ। ਹਾਲਕਿ ਪੁਲਿਸ ਮਾਮਲੇ ਵਿੱਚ ਲੋੜੀਂਦੇ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ 517 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਕਾਲਜ ਵਿਦਿਆਰਥਣ ਦੀ ਮੌਤ
Ad Position 24