10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਲੁਧਿਆਣਾ ’ਚ ਜੈਮ-ਸੌਸ ਫੈਕਟਰੀ ’ਤੇ ਸਿਹਤ ਵਿਭਾਗ ਦੀ ਰੇਡ, ਗੰਦਗੀ ਦੇਖ ਅਧਿਕਾਰੀ ਵੀ ਹੈਰਾਨ

ਲੁਧਿਆਣਾ, 10 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਲੋਕਾਂ ਦੀ ਸਿਹਤ ਨਾਲ ਜੁੜੀ ਵੱਡੀ ਕਾਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਲੁਧਿਆਣਾ, 10 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਲੋਕਾਂ ਦੀ ਸਿਹਤ ਨਾਲ ਜੁੜੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਲੰਧਰ ਬਾਈਪਾਸ ਨੇੜੇ ਨਿਊ ਅਸ਼ੋਕ ਨਗਰ ਇਲਾਕੇ ਵਿਚ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵਲੋਂ ਇਕ ਸਿਰਕਾ, ਸੌਸ ਅਤੇ ਜੈਮ ਬਣਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ ਕੀਤੀ ਗਈ। ਫੈਕਟਰੀ ਵਿਚ ਭੋਜਨ ਦੀ ਗੁਣਵੱਤਾ ਅਤੇ ਸਫਾਈ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ। ਜਾਂਚ ਦੌਰਾਨ ਫੈਕਟਰੀ ਅੰਦਰ ਸਫਾਈ ਦੇ ਮਿਆਰਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਏ।

ਫੂਡ ਸੇਫਟੀ ਟੀਮ ਨੇ ਮੌਕੇ ਤੋਂ ਸੌਸ, ਮੁਰੱਬੇ ਅਤੇ ਸਿਰਕੇ ਦੇ ਸੈਂਪਲ ਵੀ ਭਰੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਮੌਕੇ ਤੋਂ ਕਰੀਬ 200 ਡੱਬੇ ਸੌਸ, 25 ਡਰੰਮ ਅਤੇ ਲਗਭਗ 1000 ਕਿਲੋਗ੍ਰਾਮ ਮੁਰੱਬਾ ਮਿਲਿਆ ਹੈ। ਇਸਤੋਂ ਇਲਾਵਾ ਸਿਰਕੇ ਦੇ ਵੀ ਕਈ ਡੱਬੇ ਮੌਕੇ ’ਤੇ ਪਾਏ ਗਏ। ਸਿਹਤ ਵਿਭਾਗ ਦੇ ਅਧਿਕਾਰੀ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਫੈਕਟਰੀ ਮਾਲਕ ਕੋਲ ਲਾਇਸੈਂਸ ਕਿਸੇ ਹੋਰ ਸਥਾਨ ਦਾ ਹੈ, ਜਦਕਿ ਇੱਥੇ ਹਰਿਆਣਾ ਤੋਂ ਡਰੰਮਾਂ ਵਿਚ ਸਮਾਨ ਮੰਗਵਾ ਕੇ ਆਪਣੀ ਪੈਕਿੰਗ ਵਿਚ ਪੈਕ ਕਰਨ ਤੋਂ ਬਾਅਦ ਬਾਜ਼ਾਰ ਵਿਚ ਸਪਲਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਅਧਿਕਾਰੀ ਨੇ ਇਹ ਵੀ ਕਿਹਾ ਕਿ ਜਿਹੜਾ ਉਤਪਾਦ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ ਜਾਂ ਜਿਸ ਵਿਚੋਂ ਬਦਬੂ ਆ ਰਹੀ ਹੈ, ਉਸਨੂੰ ਨਸ਼ਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਫੂਡ ਸੇਫਟੀ ਵਿਭਾਗ ਵਲੋਂ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ਉਤਪਾਦ ਖਾਣ-ਪੀਣ ਦੇ ਯੋਗ ਹਨ ਜਾਂ ਨਹੀਂ। ਉੱਥੇ ਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਜਾਂਚ ਦੌਰਾਨ ਉਤਪਾਦਾਂ ਵਿਚ ਗੜਬੜੀ ਪਾਈ ਜਾਂਦੀ ਹੈ ਤਾਂ ਜਿੱਥੋਂ ਇਹ ਸਮਾਨ ਹਰਿਆਣਾ ਤੋਂ ਆ ਰਿਹਾ ਸੀ, ਉੱਥੋਂ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਰੋੜੀਕਪੂਰਾ ਨੇੜੇ ਜੈਤੋ ਰਜਵਾਹੇ ’ਚ 30 ਫੁੱਟ ਪਾੜ, ਝੋਨੇ ਦੀ ਫ਼ਸਲ ਪ੍ਰਭਾਵਿਤ
Ad Position 24