23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਲੰਡਨ ਜਾ ਰਹੇ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਬੈਂਗਲੁਰੂ ਹਵਾਈ ਅੱਡੇ ’ਤੇ ਉਤਾਰਿਆ

ਬੈਂਗਲੁਰੂ, 6 ਸਤੰਬਰ (ਏਜੰਸੀ)-ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਬੀ.ਆਈ.ਏ.ਐਲ.), ਜੋ ਕਿ ਕੇ.ਆਈ.ਏ.ਬੀ. ਦਾ ਸੰਚਾਲਨ ਕਰਦੀ ਹੈ, ਦੇ ਸੂਤਰਾਂ ਨੇ ਦੱਸਿਆ ਕਿ ਲੰਡਨ ਜਾਣ ਵਾਲੀ ਵਰਜਿਨ ਅਟਲਾਂਟਿਕ ਉਡਾਣ ਜਿਸ ’ਚ 270 ਯਾਤਰੀ ਸਵਾਰ ਸਨ, ਨੂੰ ...

Ad Position 21
No active advertisement
ਅਜੀਤ ਡੈਸਕ 06-09-2026

ਬੈਂਗਲੁਰੂ, 6 ਸਤੰਬਰ (ਏਜੰਸੀ)-ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਬੀ.ਆਈ.ਏ.ਐਲ.), ਜੋ ਕਿ ਕੇ.ਆਈ.ਏ.ਬੀ. ਦਾ ਸੰਚਾਲਨ ਕਰਦੀ ਹੈ, ਦੇ ਸੂਤਰਾਂ ਨੇ ਦੱਸਿਆ ਕਿ ਲੰਡਨ ਜਾਣ ਵਾਲੀ ਵਰਜਿਨ ਅਟਲਾਂਟਿਕ ਉਡਾਣ ਜਿਸ ’ਚ 270 ਯਾਤਰੀ ਸਵਾਰ ਸਨ, ਨੂੰ ਐਤਵਾਰ ਨੂੰ ਇਥੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉਤਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਤਕਨੀਕੀ ਖਰਾਬੀ ਆ ਗਈ ਸੀ। ਉਡਾਣ ਨੇ ਕੇ.ਆਈ.ਏ.ਬੀ. ਤੋਂ ਸਵੇਰੇ 8.20 ਵਜੇ ਉਡਾਣ ਭਰੀ ਸੀ ਪਰ ਕਥਿਤ ਤੌਰ ’ਤੇ ਰਵਾਨਗੀ ਤੋਂ ਥੋੜੀ ਦੇਰ ਬਾਅਦ ਤਕਨੀਕੀ ਸਮੱਸਿਆ ਪੈਦਾ ਹੋ ਗਈ, ਜਿਸ ਕਾਰਨ ਚਾਲਕ ਦਲ ਨੇ ਬੈਂਗਲੁਰੂ ਵਾਪਸ ਆਉਣ ਤੋਂ ਪਹਿਲਾਂ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਤੁਮਾਕੁਰੂ ਨੇੜੇ ਜਹਾਜ਼ ਨੂੰ ਹਵਾ ’ਚ ਹੀ ਘੁਮਾਇਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਜਹਾਜ਼ ਨੂੰ ਵਾਪਸ ਕੇ.ਆਈ.ਏ.ਬੀ. ਵਾਪਸ ਲਿਆਂਦਾ ਗਿਆ ਅਤੇ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਤਕਨੀਕੀ ਸਮੱਸਿਆ ਦਾ ਪਤਾ ਲਗਾਉਣ ਲਈ ਅਧਿਕਾਰੀ ਜਾਂਚ ਕਰ ਰਹੇ ਹਨ। ਹਾਲਾਂਕਿ, ਏਅਰਲਾਈਨ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਜਾਣਬੁੱਝ ਕੇ ਇਸਰੋ ਦੀ ਭੂਮਿਕਾ ਨੂੰ ਸੀਮਿਤ ਕਰ ਰਹੀ ਹੈ-ਕਾਂਗਰਸ ਅਗਲੀ ਖ਼ਬਰ ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਵਲੋਂ ਇਤਰਾਜ਼ ਕਿਹਾ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਅਧਿਕਾਰਤ ਨਕਸ਼ੇ ਅਨੁਸਾਰ ਦਰਸਾਇਆ...
Ad Position 24