03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੀ.ਸੀ.ਸੀ.ਆਈ. ਵਲੋਂ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ ਖ਼ਾਰਜ

ਮੁੰਬਈ, 3 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਟੈਸਟ ਅਤੇ ਟੀ-20 ਤੋਂ ਸੰਨਿਆਸ ਲੈ ਚੁੱਕੇ ਹਨ। ਅਗਲੇ ਸਾਲ ਇਕ ਦਿਨਾਂ ਵਿਸ਼ਵ ਕੱਪ ਹੋਣਾ ਹੈ, ਜਿਸ ’ਚ ਰੋਹਿਤ ਸ਼ਰਮਾ ਦੇ ਖੇਡਣ ਨੂੰ ਲੈ ਕੇ ਕਾਫੀ ....

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਮੁੰਬਈ, 3 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਟੈਸਟ ਅਤੇ ਟੀ-20 ਤੋਂ ਸੰਨਿਆਸ ਲੈ ਚੁੱਕੇ ਹਨ। ਅਗਲੇ ਸਾਲ ਇਕ ਦਿਨਾਂ ਵਿਸ਼ਵ ਕੱਪ ਹੋਣਾ ਹੈ, ਜਿਸ ’ਚ ਰੋਹਿਤ ਸ਼ਰਮਾ ਦੇ ਖੇਡਣ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ।ਇੰਗਲੈਂਡ ਦੌਰੇ ’ਤੇ ਲਾਰਡਸ ’ਚ ਇਕ ਦਿਨਾਂ ਤੋਂ ਪਹਿਲਾਂ ਖ਼ਬਰ ਉੱਡੀ ਕੇ ਇਹ ਰੋਹਿਤ ਦੇ ਕਰੀਅ ਦਾ  ਆਖਰੀ ਇੰਟਰਨੈਸ਼ਨਲ ਮੁਕਾਬਲਾ ਹੋਵੇਗਾ।ਇਸ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਸਫਾਈ ਆਈ ਕਿ ਅਜਿਹਾ ਕੁਝ ਨਹੀਂ ਹੈ। ਇਸ ਦੌਰਾਨ ਅੱਜ ਬੀ.ਸੀ.ਸੀ.ਆਈ. ਹੈੱਡਕਵਾਟਰ ਵਿਖੇ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ ਉਪਰੰਤ ਬੋਰਡ ਦੇ ਸਕੱਤਰ ਦੇਵਜੀਤ ਸੈਕੀਆ ਨੇ ਰੋਹਿਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਉਹ ਸ਼ਾਨਦਾਰ ਖੇਡ ਰਹੇ ਹਨ।ਸੈਕੀਆ ਨੇ ਰੋਹਿਤ ਨੂੰ ਲੈ ਕੇ ਚਲ ਰਹੀਆਂ ਕਿਆਸਰਾਈਆਂ ਨੂੰ ਖ਼ਾਰਜ ਕਰਿਦਆਂ ਕਿਹਾ ਕਿ ਪਿਛਲੇ ਮੈਚ ’ਚ ਉਨ੍ਹਾਂ ਨੇ 138-148 ਦੌੜਾਂ ਬਣਾਈਆਂ ਸਨ ਤਾਂ ਹੁਣ ਤੁਸੀ ਹੋਰ ਕੀ ਚਾਹੁੰਦੇ ਹੋ। 
ਮੀਟਿੰਗ ’ਚ ਭਾਰਤ ਦੇ ਦੋਵੇਂ ਕਪਤਾਨ ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਵੀ ਮੌਜੂਦ ਰਹੇ। ਗਿੱਲ ਟੈਸਟ ਅਤੇ ਇਕ ਦਿਨਾਂ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ, ਜਦੋਂਕਿ ਅਈਅਰ ਟੀ-20 ਟੀਮ ਦੇ ਕਪਤਾਨ ਹਨ।ਮੁੱਖ ਕੋਚ ਗੌਤਮ ਗੰਭੀਰ ਅਤੇ ਸੈਂਟਰ ਆਫ਼ ਐਕਸੀਲੈਂਸ (ਸਾਈ) ਦੇ ਮੁਖੀ ਵੀ.ਵੀ.ਐਸ. ਲਕਸ਼ਮ ਵੀ ਮੀਟਿੰਗ ’ਚ ਸ਼ਾਮਿਲ ਰਹੇ। ਹਾਲਾਂਕਿ, ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਮੀਟਿੰਗ ’ਚ ਨਜ਼ਰ ਨਹੀਂ ਆਏ। 
ਤਸਵੀਰ: ਰੋਹਿਤ ਸ਼ਰਮਾ

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ ਅਗਲੀ ਖ਼ਬਰ -ਚੀਨ ਮਾਸਟਰਸ ਸੁਪਰ 750- ਸ੍ਰੀਕਾਂਤ ਨੇ ਲਾਈ ਨੂੰ ਹਰਾ ਕੇ ਕੀਤਾ ਉਲਟਫੇਰ
Ad Position 24