31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲਿਓਨੇਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ

ਨਵੀਂ ਦਿੱਲੀ , 31 ਅਗਸਤ (ਇੰਟ)-ਫੁੱਟਬਾਲ ਦੀ ਦੁਨੀਆ ਦੇ ਇੱਕ ਸੁਨਹਿਰੀ ਦੌਰ ਦਾ ਅੰਤ ਹੋ ਗਿਆ ਹੈ। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਅਤੇ ਕਪਤਾਨ ਲਿਓਨੇਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ...

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ , 31 ਅਗਸਤ (ਇੰਟ)-ਫੁੱਟਬਾਲ ਦੀ ਦੁਨੀਆ ਦੇ ਇੱਕ ਸੁਨਹਿਰੀ ਦੌਰ ਦਾ ਅੰਤ ਹੋ ਗਿਆ ਹੈ। ਅਰਜਨਟੀਨਾ ਦੇ ਮਹਾਨ ਫੁੱਟਬਾਲਰ ਅਤੇ ਕਪਤਾਨ ਲਿਓਨੇਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਅਰਜਨਟੀਨਾ ਦੀ ਜਰਸੀ ਵਿੱਚ ਆਪਣਾ ਜਾਦੂ ਦਿਖਾਉਣ ਵਾਲੇ ਮੇਸੀ ਹੁਣ ਨੈਸ਼ਨਲ ਟੀਮ ਵੱਲੋਂ ਖੇਡਦੇ ਨਜ਼ਰ ਨਹੀਂ ਆਉਣਗੇ।

ਮੇਸੀ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ FIFA World Cup 2022 ਦਾ ਖਿਤਾਬ ਜਿੱਤ ਕੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ ਸੀ। ਇਸ ਤੋਂ ਬਾਅਦ ਟੀਮ ਨੇ 2026 ਦੇ ਵਰਲਡ ਕੱਪ ਵਿੱਚ ਵੀ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ, ਹਾਲਾਂਕਿ ਖਿਤਾਬੀ ਮੁਕਾਬਲੇ ਵਿੱਚ ਸਪੇਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਮੇਸੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਲੈਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ। ਮੇਸੀ ਦੇ ਮੁਤਾਬਕ, ਉਨ੍ਹਾਂ ਨੇ ਆਪਣੇ ਦੇਸ਼ ਲਈ ਹਮੇਸ਼ਾ ਆਪਣਾ ਸਭ ਕੁਝ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਦੇਸ਼ ਲਈ ਦੇਣ ਵਾਸਤੇ ਹੋਰ ਕੁਝ ਬਾਕੀ ਨਹੀਂ ਰਿਹਾ।

Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ-2026: ਵਿਹਾਨ ਮਲਹੋਤਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਫ਼ਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ਵਿਚ ਪਹੁੰਚੇ
Ad Position 24