31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅੰਕੁਰ ਨੇ ਚੈੱਕੀਆ ’ਚ ਜਿੱਤਿਆ ਪਹਿਲਾ ਡਬਲਿਊ.ਟੀ.ਟੀ. ਖਿਤਾਬ

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.): ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਜੀ ਨੇ ਚੈੱਕੀਆ ਵਿਚ ਹੋਏ ਡਬਲਿਊ.ਟੀ.ਟੀ. ਫੀਡਰ ਓਲੋਮੌਕ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ...

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.): ਭਾਰਤੀ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਜੀ ਨੇ ਚੈੱਕੀਆ ਵਿਚ ਹੋਏ ਡਬਲਿਊ.ਟੀ.ਟੀ. ਫੀਡਰ ਓਲੋਮੌਕ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਪਹਿਲਾ ਡਬਲਿਊ.ਟੀ.ਟੀ. ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਿਆ । ਇਸ ਦੇ ਨਾਲ ਹੀ ਉਸ ਨੇ ਆਕਾਸ਼ ਪਾਲ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਸੋਨ ਤਗਮਾ ਵੀ ਆਪਣੇ ਨਾਮ ਕੀਤਾ ।

ਵਿਸ਼ਵ ਰੈਂਕਿੰਗ ਵਿਚ 78ਵੇਂ ਸਥਾਨ ’ਤੇ ਕਾਬਜ਼ ਅੰਕੁਰ ਨੇ ਸਿੰਗਲਜ਼ ਫਾਈਨਲ ਵਿਚ ਤੀਜਾ ਦਰਜਾ ਪ੍ਰਾਪਤ ਸਲੋਵੇਨੀਆ ਦੇ ਡੇਨੀ ਕੋਜ਼ੁਲ ਨੂੰ 3-1 ਨਾਲ ਹਰਾਇਆ । ਅੰਕੁਰ ਨੇ ਇਹ ਮੁਕਾਬਲਾ 9-11, 11-4, 11-5, 11-6 ਦੇ ਸਕੋਰ ਨਾਲ ਜਿੱਤਿਆ । ਫਾਈਨਲ ਦੀ ਸ਼ੁਰੂਆਤ ਅੰਕੁਰ ਲਈ ਚੰਗੀ ਨਹੀਂ ਰਹੀ ਤੇ ਕੋਜ਼ੁਲ ਨੇ ਪਹਿਲੀ ਗੇਮ 11-9 ਨਾਲ ਜਿੱਤ ਲਈ । ਹਾਲਾਂਕਿ, ਭਾਰਤੀ ਖਿਡਾਰੀ ਨੇ ਜਲਦ ਹੀ ਆਪਣੀ ਲੈਅ ਹਾਸਲ ਕਰ ਲਈ ।

ਉਸ ਨੇ ਸ਼ਾਨਦਾਰ ਪਲੇਸਮੈਂਟ ਤੇ ਰੈਲੀਆਂ ’ਤੇ ਕਾਬੂ ਬਣਾਉਂਦਿਆਂ ਲਗਾਤਾਰ ਅਗਲੀਆਂ ਤਿੰਨ ਗੇਮਾਂ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ । ਡਬਲਜ਼ ਵਿਚ ਵੀ ਅੰਕੁਰ ਅਤੇ ਆਕਾਸ਼ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਭਾਰਤੀ ਜੋੜੀ ਨੇ ਫਾਈਨਲ ਵਿਚ ਹੰਗਰੀ ਦੇ ਕਸਾਬਾ ਆਂਦਰਾਸ ਸਜ਼ਾਂਤੋਸ਼ੀ ਤੇ ਪੋਲੈਂਡ ਦੇ ਐਲਨ ਕੁਲਚਿਕੀ ਜ਼ਾਲੇਵਸਕੀ ਨੂੰ 3-1 ਨਾਲ ਹਰਾਇਆ ।

ਅੰਕੁਰ-ਆਕਾਸ਼ ਨੇ ਇਹ ਮੁਕਾਬਲਾ 11-8, 4-11, 13-11, 11-9 ਨਾਲ ਜਿੱਤਿਆ । ਭਾਰਤੀਆਂ ਨੇ ਪਹਿਲੀ ਗੇਮ 11-8 ਨਾਲ ਜਿੱਤੀ, ਪਰ ਵਿਰੋਧੀ ਜੋੜੀ ਨੇ ਦੂਜੀ ਗੇਮ 11-4 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ । ਤੀਜੀ ਗੇਮ ਵਿਚ ਅੰਕੁਰ ਅਤੇ ਆਕਾਸ਼ ਨੇ ਜ਼ਬਰਦਸਤ ਮੁਕਾਬਲੇ ਤੋਂ ਬਾਅਦ 13-11 ਨਾਲ ਜਿੱਤ ਦਰਜ ਕੀਤੀ ਅਤੇ ਚੌਥੀ ਗੇਮ 11-9 ਨਾਲ ਜਿੱਤ ਕੇ ਡਬਲਜ਼ ਖਿਤਾਬ ’ਤੇ ਕਬਜ਼ਾ ਕਰ ਲਿਆ ।

Ad Position 22
No active advertisement
ਪਿਛਲੀ ਖ਼ਬਰ 140 ਸਾਲ ਪੁਰਾਣਾ ‘ਲਿਟਲ ਰੈੱਡ ਹਾਊਸ’ ਅੱਗ ਨਾਲ ਤਬਾਹ ਅਗਲੀ ਖ਼ਬਰ ਸਾਬਕਾ ਕੌਂਸਲਰ ਓਮੇਸ਼ ਸ਼ਰਮਾ ਦੇ ਘਰ ਪਹੁੰਚੇ ਭਾਰਤ ਭੂਸ਼ਣ ਆਸ਼ੂ, ਚਰਚਾ ਰਾਹੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਕਹੀ...
Ad Position 24