23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਪਿੱਛੇ ਮਿਲਿਆ ਆਈ.ਈ.ਡੀ.

ਚੰਡੀਗੜ੍ਹ, 23 ਅਗਸਤ- ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਪਿੱਛੇ ਆਈ.ਈ.ਡੀ. ..

Ad Position 21
No active advertisement
ਅਜੀਤ ਡੈਸਕ 23-08-2026

ਚੰਡੀਗੜ੍ਹ, 23 ਅਗਸਤ- ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਪਿੱਛੇ ਆਈ.ਈ.ਡੀ. ਮਿਲਿਆ ਹੈ। ਜੰਗਲ ਦੇ ਕੋਲ ਆਈ.ਈ.ਡੀ. ਮਿਲਿਆ ਹੈ। ਆਈ.ਈ.ਡੀ. ਮਿਲਣ ਤੋਂ ਬਾਅਦ ਪੁਲਿਸ ਅਲਰਟ ਤੇ ਹੈ ਅਤੇ ਜਿਸਤੋਂ ਬਾਅਦ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਮੌਕੇ ਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆ ਗਈਆ ਹਨ। ਪੁਲਿਸ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਥਾਣਾ 36, ਚੰਡੀਗੜ੍ਹ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਫੜੇ ਗਏ ਵਿਅਕਤੀਆਂ ਕੋਲੋਂ ਇਕ ਸ਼ੱਕੀ ਆਈ.ਈ.ਡੀ. ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਵਿਚ ਚੰਡੀਗੜ੍ਹ ਵਿਚ ਦਹਿਸ਼ਤੀ ਕਾਰਵਾਈ ਨੂੰ ਅੰਜ਼ਾਮ ਦੇਣ ਦੀ ਸੰਭਾਵਿਤ ਯੋਜਨਾ ਦੇ ਸੰਕੇਤ ਮਿਲੇ ਹਨ। ਚੰਡੀਗੜ੍ਹ ਪੁਲਿਸ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਚੌਕਸੀ ਰੱਖ ਰਹੀ ਹੈ ਅਤੇ ਸਾਰੇ ਲੋੜੀਂਦੇ ਸੁਰੱਖਿਆ ਅਤੇ ਰੋਕਥਾਮ ਉਪਾਅ ਕਰ ਰਹੀ ਹੈ।

ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਸਲਾਹ ਦਿੱਤੀ ਗਈ ਹੈ।

 

 

Ad Position 22
No active advertisement
ਪਿਛਲੀ ਖ਼ਬਰ ਕਸ਼ਮੀਰ ਨਗਰ ਨਾਲੇ ਚੋਂ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, 10 ਦਿਨਾਂ ਵਿਚ ਦੂਸਰੀ ਘਟਨਾ ਅਗਲੀ ਖ਼ਬਰ 240 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24