23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ, 22 ਅਗਸਤ (ਏਜੰਸੀ)-ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਲਾਰੈਂਸ ਬਿਸ਼ਨੋਈ-ਰਣਦੀਪ ਮਲਿਕ ਗਰੋਹ ਨਾਲ ਜੁੜੇ ਹੋਣ ਦੇ ਦੋਸ਼ ’ਚ ਇਕ ਵਿਅਕਤੀ ਨੂੰ 2 ਕਰੋੜ ਰੁਪਏ ਦੀ ਰੰਗਦਾਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ....

Ad Position 21
No active advertisement
ਅਜੀਤ ਡੈਸਕ 23-08-2026

ਨਵੀਂ ਦਿੱਲੀ, 22 ਅਗਸਤ (ਏਜੰਸੀ)-ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਲਾਰੈਂਸ ਬਿਸ਼ਨੋਈ-ਰਣਦੀਪ ਮਲਿਕ ਗਰੋਹ ਨਾਲ ਜੁੜੇ ਹੋਣ ਦੇ ਦੋਸ਼ ’ਚ ਇਕ ਵਿਅਕਤੀ ਨੂੰ 2 ਕਰੋੜ ਰੁਪਏ ਦੀ ਰੰਗਦਾਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਮਰਜੀਤ ਉਰਫ਼ ਅਮਰ (40) ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਮਾਮਲਾ ਅਪ੍ਰੈਲ ’ਚ ਮੌਰਿਆ ਇਨਕਲੇਵ ਥਾਣੇ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗਰੋਹ ਦੇ ਰਣਦੀਪ ਮਲਿਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੋਂ ਫੋਨ ਤੇ ਮੈਸੇਜ ਆਏ ਸਨ ਤੇ ਕਥਿਤ ਤੌਰ ’ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸਪੈਸ਼ਲ ਕਮਿਸ਼ਨਰ ਆਫ ਪੁਲਿਸ (ਕ੍ਰਾਈਮ ਬਰਾਂਚ) ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਅਮਰਜੀਤ ਕਥਿਤ ਤੌਰ ’ਤੇ ਰੰਗਦਾਰੀ ਦੇ ਮਾਮਲੇ ’ਚ ਸ਼ਾਮਿਲ ਸੀ ਤੇ ਫਰਾਰ ਚੱਲ ਰਿਹਾ ਸੀ। ਇਕ ਖਾਸ ਜਾਣਕਾਰੀ ਦੇ ਆਧਾਰ ’ਤੇ 20 ਅਗਸਤ ਨੂੰ ਸ਼ਾਮ ਕਰੀਬ 5 ਵਜੇ ਰਾਣੀ ਬਾਗ ਦੇ ਮੁਲਤਾਨੀ ਮੁਹੱਲਾ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਤਰ-ਪੱਛਮ ਦਿੱਲੀ ਦੇ ਤ੍ਰਿਨਗਰ ਦਾ ਰਹਿਣ ਵਾਲਾ ਅਮਰਜੀਤ 10 ਜਮਾਤ ਤੱਕ ਪੜ੍ਹਿਆ ਲਿਖਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੂਰੀ ਦੁਨੀਆ ਨੇ ਸਾਡੀ ਜਿੱਤ ਨੂੰ ਮਨਜ਼ੂਰੀ ਦਿੱਤੀ-ਈਰਾਨ ਅਗਲੀ ਖ਼ਬਰ ਮਹਾਤਮਾ ਗਾਂਧੀ ਦੇ ਪੱਤਰ ਤੇ ਹੱਥ-ਲਿਖਤਾਂ ਸਾਂਝੀ ਵਿਰਾਸਤ, ਇਨ੍ਹਾਂ ਦੀ ਨਿਲਾਮੀ ਨਹੀਂ ਕੀਤੀ ਜਾਣੀ ਚਾਹੀਦੀ
Ad Position 24